ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾ ਨੌਜਵਾਨ ਦੀ ਹੋਈ ਮੌਤ

04/30/2022 10:06:09 AM

ਮਲੋਟ (ਜੁਨੇਜਾ) : ਮਲੋਟ ਵਿਚ ਇਕ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੈ ਪ੍ਰਕਾਸ਼ ਉਰਫ ਬੌਬੀ ਪੁੱਤਰ ਜਗਰਾਮ ਯਾਦਵ ਨਸ਼ੇ ਦੀ ਭੇਂਟ ਚੜ ਗਿਆ। ਮ੍ਰਿਤਕ ਦੀ ਮਾਂ ਮੀਨਾ ਨੇ ਦੱਸਿਆ ਕਿ ਉਸਦਾ ਪੁੱਤਰ ਨਸ਼ਾ ਕਰਦਾ ਸੀ। ਜਿਸਦਾ ਇਲਾਜ ਕਰਾਉਣ ਤੋਂ ਬਾਅਦ ਉਹ ਨਸ਼ਾ ਛੱਡ ਗਿਆ ਅਤੇ ਘਰ ਰਹਿਣ ਲੱਗ ਪਿਆ ਪਰ ਪਿਛਲੇ 2-3 ਦਿਨਾਂ ਤੋਂ ਬੌਬੀ ਦੇ ਪੁਰਾਣੇ ਸਾਥੀ ਸ਼ੈਟੀ ਅਤੇ ਸਾਗਰ ਫਿਰ ਉਨ੍ਹਾਂ ਦੇ ਘਰ ਦੇ ਆਸਪਾਸ ਗੇੜੇ ਲਾਉਣ ਲੱਗ ਪਏ ਹਨ ਅਤੇ ਕੱਲ ਸ਼ਾਮ ਨੂੰ ਉਹੀ ਲੜਕੇ ਉਸਦੇ ਪੁੱਤਰ ਨੂੰ ਨਾਲ ਲੈ ਕੇ ਗਏ ਸਨ | ਜਿਸ ਬਾਰੇ ਉਨ੍ਹਾਂ ਨੂੰ ਬਾਅਦ ’ਚ ਗਲੀ ਵਾਸੀਆਂ ਨੇ ਦੱਸਿਆ।

ਇਹ ਵੀ ਪੜ੍ਹੋ : ਗਰਾਊਂਡ ’ਚ ਖੇਡ ਰਹੇ 8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ, ਮਾਮਲਾ ਦਰਜ

ਇਸ ਉਪਰੰਤ ਰਾਤ ਨੂੰ ਬਾਹਰ ਵਾਰ ਪੁਰਾਣੇ ਭੱਠੇ ਕੋਲ ਬੌਬੀ ਦੀ ਲਾਸ਼ ਮਿਲੀ, ਜਿੱਥੇ ਉਸਦੇ ਸਰਿੰਜ ਲੱਗੀ ਹੋਈ ਸੀ। ਜਿਸ ਤੋਂ ਸਪੱਸ਼ਟ ਹੋ ਗਿਆ ਕਿ ਬੌਬੀ ਦੀ ਮੌਤ ਨਸ਼ੇ ਦੀ ਵਰਤੋਂ ਨਾਲ ਹੋਈ ਹੈ | ਪਰਿਵਾਰ ਨੇ ਮੰਗ ਕੀਤੀ ਕਿ ਪੁਲਸ ਨਸ਼ੇ ਦਾ ਧੰਧਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰੇ।

ਇਹ ਵੀ ਪੜ੍ਹੋ : ਤਲਾਬ ’ਚ ਨਹਾਉਣ ਗਏ ਬੱਚੇ ਦੀ ਪੜਦਾਦੀ ਦੇ ਭੋਗ ਵਾਲੇ ਦਿਨ ਹੋਈ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Meenakshi

This news is News Editor Meenakshi