ਮੋਗਾ ਜ਼ਿਲ੍ਹੇ ''ਚ ਕੋਰੋਨਾ ਦੇ 22 ਨਵੇਂ ਮਾਮਲੇ ਆਏ ਸਾਹਮਣੇ, 1 ਦੀ ਮੌਤ

09/26/2020 9:27:30 PM

ਮੋਗਾ, (ਸੰਦੀਪ ਸ਼ਰਮਾ)- ਕੋਰੋਨਾ ਮਹਾਮਾਰੀ ਨਾਲ ਅੱਜ ਸ਼ਹਿਰ ਦੇ 70 ਸਾਲਾ ਕੋਰੋਨਾ ਪਾਜ਼ੇਟਿਵ ਬਜ਼ੁਰਗ ਲੁਧਿਆਣਾ ਦੇ ਹਸਪਤਾਲ ਵਿਚ ਮੌਤ ਹੋ ਗਈ, ਉਥੇ ਹੀ ਬਜ਼ੁਰਗ ਕਿਸੇ ਹੋਰ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ, ਜਿਸ ਉਪਰੰਤ ਜ਼ਿਲੇ ਵਿਚ ਮਰਨ ਵਾਲਿਆਂ ਦੀ ਗਿਣਤੀ 65 ਹੋ ਗਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲੇ ਵਿਚ 39,593 ਸ਼ੱਕੀ ਲੋਕਾਂ ਦੇ ਲਏ ਸੈਂਪਲਾਂ ਵਿਚੋਂ 36,832 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਉਥੇ ਹੀ ਅੱਜ ਨਵੇਂ 22 ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵਾਂ ਦੀ ਗਿਣਤੀ 2163 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਜ਼ਿਲੇ ਵਿਚ 1704 ਪਾਜ਼ੇਟਿਵ ਆ ਚੁੱਕੇ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ, ਜੋ ਆਪਣੇ ਘਰਾਂ ਵਿਚ ਸੁਰੱਖਿਅਤ ਹਨ।

ਅਜੇ ਵੀ ਵਿਭਾਗ ਨੂੰ 543 ਸ਼ੱਕੀ ਲੋਕਾਂ ਦੀ ਰਿਪੋਰਟ ਦੀ ਉਡੀਕ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅਜੇ ਵੀ ਸਿਹਤ ਵਿਭਾਗ ਨੂੰ 543 ਸ਼ੱਕੀ ਲੋਕਾਂ ਦੀ ਰਿਪੋਰਟ ਦੀ ਉਡੀਕ ਹੈ, ਜਿਨ੍ਹਾਂ ਦੇ ਸੈਂਪਲ ਲੈ ਕੇ ਵਿਭਾਗ ਵਲੋਂ ਲੈਬਾਰਟਰੀ ਨੂੰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ 329 ਪਾਜ਼ੇਟਿਵ ਆਏ ਮਰੀਜ਼ਾ ਨੂੰ ਕੋਵਿਡ-19 ਤਹਿਤ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ ਜ਼ਿਲੇ ਦੇ ਪਿੰਡ ਘੱਲ ਕਲਾਂ, ਝੰਡੇਆਣਾ, ਮਾਹਲਾ ਕਲਾਂ, ਮਾੜੀ ਮੁਸਤਫਾ, ਕਸਬਾ ਨਿਹਾਲ ਸਿੰਘ ਵਾਲਾ, ਰੌਂਤਾ, ਮੋਗਾ ਸ਼ਹਿਰ ਦੇ ਮੁਹੱਲਾ ਨਾਨਕ ਨਗਰੀ, ਸਰਦਾਰ ਨਗਰ, ਸੁਭਾਸ਼ ਨਗਰ, ਸਹਿਜ ਕਾਲੋਨੀ ਅਤੇ ਨਾਮਦੇਵ ਨਗਰ ਦੇ ਨਿਵਾਸੀ ਹਨ।

Bharat Thapa

This news is Content Editor Bharat Thapa