ਸਿਰਸਾ ’ਚ ਕੋਰੋਨਾ ਨਾਲ 21ਵੀਂ ਮੌਤ, 83 ਨਵੇਂ ਮਾਮਲੇ

09/03/2020 12:23:27 AM

ਸਿਰਸਾ, (ਲਲਿਤ)- ਬੁੱਧਵਾਰ ਨੂੰ ਜ਼ਿਲੇ ’ਚ ਕੋਰੋਨਾ ਨਾਲ 86 ਸਾਲਾ ਇਕ ਬਜ਼ੁਰਗ ਦੀ ਮੌਤ ਹੋ ਗਈ। ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ। ਕੋਰੋਨਾ ਨਾਲ ਮੌਤ ਦਾ ਸਿਲਸਿਲਾ ਹੁਣ ਅੱਗੇ ਵਧਦਾ ਜਾ ਰਿਹਾ ਅਤੇ ਰੋਜ਼ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਦੱਸਿਆ ਕਿ ਅੱਜ ਕੋਰੋਨਾ ਦੇ 83 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਪੀੜਤਾਂ ਦੀ ਸੰਖਿਆ 1,556 ਹੋ ਗਈ ਹੈ ਅਤੇ 600 ਐਕਟਿਵ ਕੇਸ ਹਨ ਅਤੇ ਉਥੇ ਰਾਣੀਆਂ ਥਾਣੇ ਦੇ ਮੁਖੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ।

Bharat Thapa

This news is Content Editor Bharat Thapa