ਫਿਰੋਜ਼ਪੁਰ ਜ਼ਿਲ੍ਹੇ ''ਚ ਕੋਰੋਨਾ ਦੇ 21 ਨਵੇਂ ਮਾਮਲੇ ਆਏ ਸਾਹਮਣੇ, 2 ਦੀ ਮੌਤ

09/22/2020 11:50:24 PM

ਫਿਰੋਜ਼ਪੁਰ, (ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ)– ਪਿਛਲੇ ਕਈ ਦਿਨਾਂ ਤੋਂ ਕੋਰੋਨਾ ਰੋਗੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਨਾਲ ਜੂਝ ਰਹੇ ਜ਼ਿਲ੍ਹਾ ਫਿਰੋਜ਼ਪੁਰ ਦੇ ਲਈ ਮੰਗਲਵਾਰ ਦਾ ਦਿਨ ਕੁਝ ਰਾਹਤ ਭਰਿਆ ਰਿਹਾ। ਜ਼ਿਲੇ ਦੇ ਵੱਖ-ਵੱਖ ਆਈਸੋਲੇਸ਼ਨ ਸੈਂਟਰਾਂ ’ਚ ਭਰਤੀ 100 ਕੋਰੋਨਾ ਰੋਗੀਆਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਅੱਜ ਜੋ ਰਿਪੋਰਟਾਂ ਆਈਆਂ ਹਨ, ਉਨ੍ਹਾਂ ’ਚ ਜ਼ਿਲ੍ਹੇ ਦੇ 21 ਲੋਕਾਂ ਦੇ ਕੋਰੋਨਾ ਪੀਡ਼ਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਇਸ ਰੋਗ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਐਕਟਿਵ ਕੇਸ 838

ਸਿਵਲ ਸਰਜਨ ਅਨੁਸਾਰ ਜ਼ਿਲੇ ’ਚ ਹੁਣ ਤੱਕ ਕੋਰੋਨਾ ਦੇ 3439 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ। ਇਨ੍ਹਾਂ ’ਚੋਂ 2512 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਅੱਜ ਹੋਈਆਂ ਦੋ ਮੌਤਾਂ ਸਮੇਤ ਕੋਰੋਨਾ ਵਾਇਰਸ ਕਾਰਣ ਜ਼ਿਲੇ ’ਚ ਮਰਨ ਵਾਲਿਆਂ ਦੀ ਗਿਣਤੀ 89 ਹੋ ਗਈ ਹੈ। ਐਕਟਿਵ ਰੋਗੀਆਂ ਦੀ ਗਿਣਤੀ 838 ਹੈ।

ਦੋ ਵਿਅਕਤੀਆਂ ਦੀ ਮੌਤ

ਇਸ ਬੀਮਾਰੀ ਨਾਲ ਫਿਰੋਜ਼ਪੁਰ ਸ਼ਹਿਰ ਦੇ 47 ਸਾਲ ਦੇ ਵਿਅਕਤੀ ਅਤੇ ਪਿੰਡ ਬੱੁਟਰ ਦੇ 67 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਡੀ. ਸੀੇ. ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਪ੍ਰਸ਼ਾਸਨ ਵਲੋਂ ਗਠਿਤ ਟੀਮਾਂ ਨੇ ਕਰਵਾਏ। ਟੀਮ ਇੰਚਾਰਜ ਸੰਤੋਖ ਸਿੰਘ ਤੱਖੀ, ਰਕੇਸ਼ ਅਗਰਵਾਲ, ਸਵਰਣ ਸਿੰਘ, ਰਮਨਦੀਪ ਸੰਨੀ ਅਤੇ ਅਜੈ ਕੁਮਾਰ ਨੇ ਪੀ. ਪੀ. ਈ. ਕਿੱਟਾਂ ਪਾ ਕੇ ਪੂਰੀ ਸਾਵਧਾਨੀ ਦੇ ਨਾਲ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਕੀਤੇ।

Bharat Thapa

This news is Content Editor Bharat Thapa