​​​​​​​ ਕੋਰੋਨਾ ਪਾਜ਼ੇਟਿਵ ਆਈ ਔਰਤ ਦੇ ਪਰਿਵਾਰ ਦੇ 21 ਮੈਂਬਰਾਂ ਦੀ ਰਿਪੋਰਟ ਆਈ ਨੈਗੇਟਿਵ

06/17/2020 1:08:46 AM

ਤਲਵੰਡੀ ਭਾਈ,(ਗੁਲਾਟੀ)– ਸਥਾਨਕ ਸ਼ਹਿਰ ਦੇ ਵਸਨੀਕਾਂ ਲਈ ਰਾਹਤ ਦੀ ਖਬਰ ਹੈ ਕਿ ਅਜੀਤ ਨਗਰ ਦੀ ਕੋਰੋਨਾ ਪਾਜ਼ੇਟਿਵ ਆਈ ਰਿੰਕੂ ਦੇਵੀ ਦੇ 21 ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਅੱਜ ਨੈਗੇਟਿਵ ਆਈ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ 13 ਜੂਨ ਨੂੰ ਸ਼ਹਿਰ ਦੀ ਅਜੀਤ ਨਗਰ ਦੀ ਰਹਿਣ ਵਾਲੀ ਰਿੰਕੂ ਦੇਵੀ ਪਤਨੀ ਪ੍ਰਵੀਨ ਜੋ ਮੂਲ ਰੂਪ ’ਚ ਬਿਹਾਰ ਨਾਲ ਸਬੰਧਤ ਹਨ। ਜੋ 20 ਮਾਰਚ ਨੂੰ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਬਿਹਾਰ ਨੂੰ ਟਰੇਨ ’ਤੇ ਜਾ ਰਹੀ ਸੀ, ਕਿ ਲਾਕ ਡਾਊਨ ਕਰ ਕੇ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਫਸ ਗਈ ਸੀ ਅਤੇ 26 ਮਈ ਨੂੰ ਤਲਵੰਡੀ ਭਾਈ ਪਰਤੀ ਸੀ। ਜਿਸਦੀ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ 10 ਜੂਨ ਕੋਰੋਨਾ ਟੈਸਟਿੰਗ ਕੀਤੀ ਗਈ। ਜਿਸਦੀ 13 ਜੂਨ ਰਿਪੋਟ ਪਾਜ਼ੇਟਿਵ ਆਉਣ ਕਰ ਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਉਸਨੂੰ ਫਿਰੋਜ਼ਪੁਰ ਵਿਖੇ ਆਈਸੋਲੇਸ਼ਨ ਕਰ ਲਿਆ ਸੀ ਅਤੇ ਸਿਹਤ ਵਿਭਾਗ ਫਿਰੋਜ਼ਸਾਹ ਦੀ ਟੀਮ ਵੱਲੋਂ ਉਸਦੇ ਪਰਿਵਾਰ ਦੇ 16 ਮੈਂਬਰਾਂ ਅਤੇ 5 ਹੋਰ ਜਣਿਆਂ ਦੀ ਕੋਰੋਨਾ ਟੈਸਟਿੰਗ ਕੀਤੀ ਗਈ ਸੀ, ਜਿਨ੍ਹਾਂ ’ਚ ਅੱਜ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ। ਜਿਸ ਕਰ ਕੇ ਰਿਪੋਟ ਦਾ ਇੰਤਜ਼ਾਰ ਕਰ ਰਹੇ ਇਲਾਕਾਂ ਨਿਵਾਸੀਆਂ ਨੂੰ ਰਾਹਤ ਮਿਲੀ।

Bharat Thapa

This news is Content Editor Bharat Thapa