20 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

01/30/2020 7:10:50 PM

ਸਮਾਣਾ,(ਦਰਦ)- ਥਾਣਾ ਸ਼ੁਤਰਾਣਾ ਦੇ ਅਧੀਨ ਪੈਂਦੇ ਪਿੰਡ ਡੇਰਾ ਗੋਬਿੰਦਪੁਰਾ ਦੇ ਖੇਤ ਵਿਚ 20 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਵਲ ਹਸਪਤਾਲ ਸਮਾਣਾ ਵਿਚ ਮ੍ਰਿਤਕ ਕੋਮਲਪ੍ਰੀਤ ਸਿੰਘ (20) ਪੁੱਤਰ ਸੋਮਨਾਥ ਨਿਵਾਸੀ ਡੇਰਾ ਗੋਬਿੰਦਪੁਰਾ ਦਾ ਪੋਸਟਮਾਰਟਮ ਕਰਵਾਉਣ ਪਰਿਵਾਰਕ ਮੈਂਬਰਾਂ ਨਾਲ ਪੁੱਜੇ ਪਿੰਡ ਦੇ ਹੀ ਕਿਸਾਨ ਮਨਧੀਰ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਨਾਲ ਲਗਦੇ ਖੇਤ ਵਿਚ ਕੰਮ ਕਰ ਰਿਹਾ ਸੀ। ਪਿਆਸ ਲੱਗਣ 'ਤੇ ਉਹ ਪਾਣੀ ਪੀਣ ਲਈ ਟਿਊਬਵੈੱਲ ਦੀ ਮੋਟਰ 'ਤੇ ਚਲਾ ਗਿਆ। ਕਰੀਬ 15 ਮਿੰਟ ਤੱਕ ਵਾਪਸ ਨਾ ਆਉਣ 'ਤੇ ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਉਹ ਸਮਰਸੀਬਲ ਮੋਟਰ ਨੇੜੇ ਬੇਹੋਸ਼ ਹੋ ਕੇ ਡਿੱਗਾ ਪਿਆ ਸੀ। ਉਸ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਸੰਬਧੀ ਜਾਂਚ ਅਧਿਕਾਰੀ ਥਾਣਾ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਿਤਾ ਸੋਮਨਾਥ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


Bharat Thapa

Content Editor

Related News