ਹੈਰੋਇਨ ਤੇ 1.30 ਲੱਖ ਦੀ ਡਰੱਗ ਮਨੀ ਸਮੇਤ 2 ਤਸਕਰ ਗ੍ਰਿਫਤਾਰ

01/21/2020 8:57:55 PM

ਮੋਹਾਲੀ, (ਰਾਣਾ)— 100 ਗ੍ਰਾਮ ਹੈਰੋਇਨ ਤੇ 1.30 ਲੱਖ ਰੁਪਏ ਡਰੱਗ ਮਨੀ ਸਮੇਤ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ) ਨੇ 2 ਨਸ਼ਾ ਤਸਕਰਾਂ ਨੂੰ ਮਦਨਪੁਰ ਚੌਂਕ ਤੋਂ ਗ੍ਰਿਫਤਾਰ ਕੀਤਾ ਹੈ । ਮੁਲਜ਼ਮਾਂ ਦੀ ਪਛਾਣ ਅਮਰਿੰਦਰ ਸਿੰਘ ਉਰਫ ਟੋਨੀ ਨਿਵਾਸੀ ਬੁਰਜ ਥਾਣਾ ਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਅਤੇ ਪ੍ਰਦੀਪ ਕੁਮਾਰ ਉਰਫ ਦੀਪੂ ਨਿਵਾਸੀ ਪਿੰਡ ਭਲਾਣ ਥਾਣਾ ਨੰਗਲ ਜ਼ਿਲ੍ਹਾ ਰੂਪਨਗਰ ਦੇ ਰੂਪ ਵਜੋਂ ਹੋਈ ਹੈ । ਮੁਲਜ਼ਮਾਂ ਨੂੰ ਮੰਗਲਵਾਰ ਕੋਰਟ 'ਚ ਪੇਸ਼ ਕੀਤਾ ਗਿਆ । ਮੁਲਜ਼ਮਾਂ 'ਤੇ ਐੱਸ. ਟੀ. ਐੱਫ. ਦੇ ਫੇਜ਼-4 ਥਾਣੇ 'ਚ ਐੱਨ. ਡੀ. ਪੀ. ਐੱਸ. ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ । ਜਿਥੋਂ ਉਨ੍ਹਾਂ ਨੂੰ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ । ਐੱਸ. ਟੀ. ਐੱਫ. ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਜਲਦੀ ਹੀ ਕਈ ਰਾਜ ਖੁੱਲਣ ਦੇ ਚਾਂਸ ਹਨ।

ਗਾਹਕਾਂ ਨੂੰ ਸਪਲਾਈ ਕਰਨ ਜਾ ਰਿਹਾ ਸੀ ਹੈਰੋਇਨ
ਐੱਸ. ਟੀ. ਐੱਫ. ਦੇ ਏ. ਆਈ. ਜੀ. ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਚੰਡੀਗੜ੍ਹ ਸਾਈਡ ਤੋਂ ਪੈਦਲ ਹੀ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਆ ਰਿਹਾ ਹੈ । ਇਸ ਤੋਂ ਬਾਅਦ ਏ. ਐੱਸ. ਆਈ. ਹਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਨ੍ਹਾਂ ਨੂੰ ਦਬੋਚ ਲਿਆ । ਨਾਲ ਹੀ ਉਨ੍ਹਾਂ ਤੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰ ਲਈ ਗਈ । ਪੁੱਛਗਿੱਛ 'ਚ ਮੁਲਜ਼ਮ ਅਮਰਿੰਦਰ ਨੇ ਦੱਸਿਆ ਕਿ ਉਹ ਪਹਿਲਾਂ ਚੰਡੀਗੜ੍ਹ 'ਚ ਸ਼ਰਾਬ ਠੇਕੇ 'ਤੇ ਕੰਮ ਕਰਦਾ ਸੀ । ਉਥੇ ਹੀ, ਉਸ ਨੂੰ ਹੈਰੋਇਨ ਲੈਣ ਦੀ ਆਦਤ ਲੱਗੀ ਸੀ । ਜਿਸ ਤੋਂ ਬਾਅਦ ਉਹ ਲਾਲਚ 'ਚ ਆ ਕੇ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ ਸੀ । ਉਹ ਨੰਗਲ 'ਚ ਰਹਿੰਦਾ ਹੈ । ਪਿੰਡ 'ਚ ਲੜਾਈ ਹੋਣ ਕਾਰਨ ਉਸ ਖਿਲਾਫ ਕੇਸ ਦਰਜ ਹੋ ਗਿਆ ਸੀ । ਉਥੇ ਹੀ ਦੂਜੇ ਮੁਲਜ਼ਮ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਨੂੰ ਜਲੰਧਰ 'ਚ ਪੌਲੀਟੈਕਨਿਕ ਕਾਲਜ 'ਚ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਕੀਤਾ ਸੀ । ਜਿੱਥੇ ਉਸ ਨੂੰ ਹੈਰੋਇਨ ਪੀਣ ਦੀ ਆਦਤ ਲੱਗ ਗਈ ਸੀ । ਫਿਰ ਉਹ ਮੋਹਾਲੀ 'ਚ ਨੌਕਰੀ ਕਰਨ ਲੱਗ ਪਿਆ ਸੀ । ਉਸ ਦਾ ਦੋਸਤ ਅਮਰਿੰਦਰ ਸਿੰਘ ਜੋ ਕਿ ਇਸ ਦਾ ਜਮਾਤੀ ਹੈ । ਉਸ ਨੂੰ ਚੰਡੀਗੜ੍ਹ 'ਚ ਮਿਲਿਆ ਸੀ । ਜਿੱਥੇ ਉਸ ਨੇ ਉਸ ਨੂੰ ਠੇਕੇ 'ਤੇ ਲਗਾ ਦਿੱਤਾ । ਉਸ ਤੋਂ ਬਾਅਦ ਉਹ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ ਸੀ ।
 


KamalJeet Singh

Content Editor

Related News