ਤਲਵੰਡੀ ਭਾਈ ’ਚ 2 ਹੋਰ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ

07/09/2020 3:00:48 AM

ਤਲਵੰਡੀ ਭਾਈ, (ਗੁਲਾਟੀ)– ਤਲਵੰਡੀ ਭਾਈ ’ਚ ਅੱਜ 2 ਹੋਰ ਔਰਤਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਦੋਨੋਂ ਮਾਮਲੇ ਪਾਜ਼ੇਟਿਵ ਆਏ ਮਰੀਜ਼ ਅਸ਼ੋਕ ਕੁਮਾਰ ਨਾਲ ਸਬੰਧਤ ਹਨ। ਇਨ੍ਹਾਂ ਦੇ ਸ ੈਂਪਲ 6 ਜੁਲਾਈ ਨੂੰ ਤਲਵੰਡੀ ਭਾਈ ਦੇ ਸਿਹਤ ਵਿਭਾਗ ਵੱਲੋਂ ਲਏ ਗਏ ਸਨ। ਜਿਨਾਂ ’ਚ ਕੋਰੋਨਾ ਪਾਜ਼ੇਟਿਵ ਆਈਆਂ ਔਰਤਾਂ ਗਲੀ ਨੰ. 3 ਅਤੇ ਵਾਰਡ ਨੰ. 06 ਦੀਆਂ ਰਹਿਣ ਵਾਲੀਆਂ ਹਨ। ਤਲਵੰਡੀ ਭਾਈ ’ਚ ਪੀੜਤ ਮਰੀਜ਼ਾਂ ਦੀ ਗਿਣਤੀ 21 ਹੋ ਗਈ ਹੈ। ਸਿਹਤ ਵਿਭਾਗ ਤਲਵੰਡੀ ਭਾਈ ਦੀ ਟੀਮ, ਜਿਸ ’ਚ ਮੁੱਖ ਮੈਡੀਕਲ ਅਫਸਰ ਡਾਕਟਰ ਯੋਧਵੀਰ ਸਿੰਘ, ਕਸ਼ਮੀਰ ਸਿੰਘ, ਹੈਲਥ ਵਰਕਰ ਗੁਰਪ੍ਰੀਤ ਸਿੰਘ, ਗੁਰਮੀਤ ਕੌਰ, ਕੁਲਦੀਪ ਕੌਰ, ਵੀਨਾ ਰਾਣੀ, ਰਮਨ ਕੌਰ ਦੀ ਟੀਮ ਵੱਲੋਂ ਪਾਜ਼ੇਟਿਵਿ ਆਏ ਦੋਵਾਂ ਮਰੀਜ਼ਾਂ ਨੂੰ ਫਿਰੋਜ਼ਪੁਰ ਭੇਜਿਆ ਗਿਆ। ਇਸ ਮਹਾਮਾਰੀ ਨੂੰ 9 ਵਿਅਕਤੀ ਮਾਤ ਦੇ ਕੇ ਘਰ ਪਰਤੇ ਹਨ।


Bharat Thapa

Content Editor

Related News