ਲੁਧਿਆਣਾ : ਲਾਪਤਾ ਹੋਏ 2 ਦੋਸਤਾਂ ਦੀਆਂ ਲਾਸ਼ਾਂ ਬਰਾਮਦ

05/30/2020 4:28:01 PM

ਲੁਧਿਆਣਾ (ਰਿਸ਼ੀ) : ਸਥਾਨਕ ਡਵੀਜ਼ਨ ਨੰਬਰ-3 ਦੇ ਇਲਾਕੇ 'ਚ ਲਾਪਤਾ ਹੋਏ 2 ਦੋਸਤਾਂ ਦੀਆਂ ਲਾਸ਼ਾਂ ਸ਼ਨੀਵਾਰ ਨੂੰ ਬਰਾਮਦ ਕੀਤੀਆਂ ਗਈਆਂ। ਇਕ ਦੋਸਤ ਦੀ ਲਾਸ਼ ਜਗਰਾਓਂ ਤੋਂ, ਜਦੋਂ ਕਿ ਦੂਜੇ ਦੀ ਲਾਸ਼ ਡੇਹਲੋਂ ਤੋਂ ਮਿਲਣ ਦੀ ਸੂਚਨਾ ਹੈ। ਦੋਹਾਂ ਦੋਸਤਾਂ ਦੇ ਮੋਬਾਇਲ ਨਹਿਰ ਕੰਢੇ ਖੜ੍ਹੀ ਐਕਟਿਵਾ 'ਚੋਂ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦੋਸਤ ਲਾਪਤਾ ਹੋ ਗਏ ਸਨ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਇਸ ਤੋਂ ਬਾਅਦ ਵੀ ਪੁਲਸ ਵੱਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।
 


Babita

Content Editor

Related News