ਆਇਰਨ ਗੈਲਰੀ ’ਚੋਂ 2 ਲੱਖ ਦਾ ਸਾਮਾਨ ਚੋਰੀ

01/13/2019 6:45:48 AM

ਬਠਿੰਡਾ, (ਵਰਮਾ)- ਬਰਨਾਲਾ ਬਾਈਪਾਸ ਰੋਡ ’ਤੇ ਸਥਿਤ ਇਕ ਫਰਨੀਚਰ ਦੇ ਸ਼ੋਅਰੂਮ ਆਇਰਨ ਗੈਲਰੀ ’ਚੋਂ ਚੋਰਾਂ ਨੇ 2 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਰੁਣ ਗਰਗ ਵਾਸੀ ਮਾਡਲ ਟਾਊਨ, ਫੇਸ-3 ਨੇ ਥਾਣਾ ਕੈਂਟ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਅਣਪਛਾਤੇ ਚੋਰ ਬੀਤੀ ਰਾਤ ਉਨ੍ਹਾਂ ਦੀ ਫਰਨੀਚਰ ਦੀ ਦੁਕਾਨ ਦਾ ਪਿਛਲਾ ਸ਼ਟਰ ਖੋਲ੍ਹ ਕੇ ਦਾਖਲ ਹੋ ਗਏ। ਚੋਰਾਂ ਨੇ ਉਥੋਂ 2 ਐੱਲ. ਈ. ਡੀ., 3 ਲੈਪਟਾਪ, 1 ਕੰਪਿਊਟਰ, ਸੀ. ਪੀ. ਯੂ.,  ਡੀ. ਵੀ. ਆਰ. ਦੀ ਹਾਰਡ ਡਿਸਕ ਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰੀ ਹੋਏ ਸਾਮਾਨ ਦੀ ਕੀਮਤ 2 ਲੱਖ ਦੇ ਕਰੀਬ ਬਣਦੀ ਹੈ। ਦੂਜੇ ਦਿਨ ਜਦੋਂ ਉਹ ਦੁਕਾਨ ’ਤੇ ਗਏ ਤਾਂ ਉਨ੍ਹਾਂ ਨੂੰ ਉਕਤ ਚੋਰੀ ਬਾਰੇ ਪਤਾ ਲੱਗਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪਡ਼ਤਾਲ ਕੀਤੀ ਤਾਂ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ  ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।