ਕੈਂਸਰ ਨਾਲ ਪੀੜ੍ਹਤ 2 ਵਿਅਕਤੀਆਂ ਦੀ ਮੌਤ

09/10/2019 11:09:02 PM

ਬਰੇਟਾ, (ਸਿੰਗਲਾ)— ਵਾਰਡ ਨੰ. 9 ਦੇ ਵਸਨੀਕ ਸੋਹਣ ਲਾਲ (68) ਦੀ ਬਲੱਡ ਕੈਂਸਰ ਨਾਲ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸੋਹਣ ਲਾਲ ਪਿਛਲੇ 8 ਮਹੀਨਿਆਂ ਤੋਂ ਇਸ ਨਾ-ਮੁਰਾਦ ਬੀਮਾਰੀ ਤੋਂ ਪੀੜਤ ਸੀ। ਜਿਸ ਦਾ ਇਲਾਜ ਸੰਗਰੂਰ ਦੇ ਟਾਟਾ (ਕੈਂਸਰ) ਹਸਪਤਾਲ 'ਚ ਚੱਲ ਰਿਹਾ ਸੀ ਪਰ ਬੀਮਾਰੀ ਦੀ ਪੀੜ ਨਾ ਸਹਾਰਦੇ ਹੋਏ ਰੱਬ ਨੂੰ ਪਿਆਰੇ ਹੋ ਗਏ। ਇਸੇ ਤਰ੍ਹਾਂ ਪਿੰਡ ਬਹਾਦਰਪੁਰ ਵਿਖੇ ਮੇਲੋ ਕੌਰ (45) ਦੀ ਗਲੇ ਦੇ ਕੈਂਸਰ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਇਹ ਜਾਣਕਾਰੀ ਦਿੰਦੇ ਹੋਏ ਨਿੱਕਾ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਮੇਲੋ ਕੌਰ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਚੱਲ ਰਿਹਾ ਸੀ।
 

KamalJeet Singh

This news is Content Editor KamalJeet Singh