ਜੇਲ ਵਾਰਡਨ ਮੋਬਾਇਲ ਸਪਲਾਈ ਕਰਨ ਦੇ ਦੋਸ਼ ''ਚ ਗ੍ਰਿਫ਼ਤਾਰ

03/07/2020 10:12:02 PM

ਨਾਭਾ, (ਜੈਨ, ਭੂਪਾ)-ਸਥਾਨਕ ਭਵਾਨੀਗੜ੍ਹ ਰੋਡ 'ਤੇ ਸਥਿਤ ਨਵੀਂ ਜ਼ਿਲਾ ਜੇਲ ਦੇ ਸਹਾਇਕ ਸੁਪਰਡੈਂਟ ਇੰਦਰਜੀਤ ਸਿੰਘ ਦੀ ਸ਼ਿਕਾਇਤ ਅਨੁਸਾਰ ਥਾਣਾ ਸਦਰ ਪੁਲਸ ਨੇ ਜੇਲ ਦੇ ਹੀ ਦੋ ਵਾਰਡਨਾਂ ਵਰਿੰਦਰ ਕੁਮਾਰ ਤੇ ਤਰਨਦੀਪ ਸਿੰਘ ਖਿਲਾਫ ਜੇਲ ਵਿਚ ਮੋਬਾਇਲ ਅਤੇ ਹੋਰ ਚੀਜ਼ਾਂ ਕੈਦੀਆਂ/ਹਵਾਲਾਤੀਆਂ ਨੂੰ ਪਹੁੰਚਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਜੇਲਰ ਅਨੁਸਾਰ ਵਰਿੰਦਰ ਕੁਮਾਰ ਜੇਲ ਵਿਚ ਮੋਬਾਇਲ ਫੋਨ, ਨਸ਼ੇ ਵਾਲੇ ਪਦਾਰਥ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਵੇਚਦਾ ਸੀ। ਉਸ ਕੋਲੋਂ ਦੋ ਮੋਬਾਇਲ ਵੀ ਬਰਾਮਦ ਕੀਤੇ ਗਏ ਹਨ। ਵਰਿੰਦਰ ਦਾ ਕਹਿਣਾ ਹੈ ਕਿ ਤਰਨਦੀਪ ਸਿੰਘ ਵੀ ਉਸ ਨਾਲ ਇਸ ਕੰਮ ਵਿਚ ਸ਼ਾਮਲ ਹੈ। ਡੀ. ਐੱਸ. ਪੀ. ਅਨੁਸਾਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਰਿਮਾਂਡ ਲੈ ਕੇ ਡੂੰਘਾਈ ਨਾਲ ਜਾਚ ਪੜਤਾਲ ਕੀਤੀ ਜਾਵੇਗੀ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ। ਜ਼ਿਕਰਯੋਗ ਹੈ ਕਿ ਨਵੀਂ ਜ਼ਿਲਾ ਜੇਲ ਅਤੇ ਜ਼ਿਲਾ ਮੈਕਸੀਮਮ ਸਕਿਉਰਿਟੀ ਜੇਲ ਨਾਭਾ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦੀਆਂ ਹਨ, ਜਿਸ ਨਾਲ ਜੇਲ ਪ੍ਰਸ਼ਾਸਨ ਦੀ ਕਿਰਕਿਰੀ ਹੁੰਦੀ ਹੈ।


Related News