ਗਾਇਕ ਕਮਲ ਖਾਨ ਦਾ ਭਰਾ ਸੜਕ ਹਾਦਸੇ ’ਚ ਹੋਇਆ ਗੰਭੀਰ ਜ਼ਖ਼ਮੀ

04/19/2022 1:43:13 PM

ਤਪਾ ਮੰਡੀ (ਸ਼ਾਮ ਗਰਗ, ਮੇਸ਼ੀ, ਹਰੀਸ਼) : ਤਪਾ ਨਜ਼ਦੀਕ ਬਰਨਾਲਾ-ਬਠਿੰਡਾ ਮਾਰਗ ’ਤੇ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ’ਚ  ਪੰਜਾਬੀ ਸਿੰਗਰ ਕਮਲ ਖਾਨ ਦੇ ਭਰਾ ਵਨੀਤ ਕੁਮਾਰ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਵਾਸੀ ਵਨੀਤ ਕੁਮਾਰ, ਜੋ ਆਪਣੀ ਕਾਰ ਰਾਹੀਂ ਤਪਾ ਵਿਖੇ ਇਕ ਭੋਗ ਸਮਾਗਮ ਵਿਚ ਸ਼ਾਮਲ ਹੋਣ ਆ ਰਿਹਾ ਸੀ ਤੇ ਜਦੋਂ ਉਹ ਤਪਾ ਨਜ਼ਦੀਕ ਮਹਿਤਾ ਚੌਕ ਪੁੱਜੇ ਤਾਂ ਉਲਟ ਦਿਸ਼ਾ ਤੋਂ ਆ ਰਹੀ ਇਕ ਜ਼ੈੱਨ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਰਕੇ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਰਾਹਗੀਰਾਂ ਦੀ ਮਦਦ ਨਾਲ ਤਪਾ ਦੇ ਸਰਕਾਰੀ ਹਸਪਤਾਲ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ

ਇਸ ਘਟਨਾ ਦੀ ਖ਼ਬਰ ਉਨ੍ਹਾਂ ਦੇ ਭਰਾ ਪ੍ਰਸਿੱਧ ਪੰਜਾਬੀ ਗਾਇਕ ਕਮਲ ਖ਼ਾਨ ਨੂੰ ਮਿਲੀ ਤਾਂ ਉਹ ਤੁਰੰਤ ਚੰਡੀਗੜ੍ਹ ਤੋਂ ਤਪਾ ਹਸਪਤਾਲ ਪੁੱਜੇ, ਉਨ੍ਹਾਂ ਨੇ ਆਪਣੇ ਭਰਾ ਅਤੇ ਦੂਸਰੀ ਕਾਰ ਚਾਲਕ ਦਾ ਵੀ ਹਾਲ-ਚਾਲ ਪੁੱਛਿਆ। ਇਸੇ ਦੌਰਾਨ ਉਨ੍ਹਾਂ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸੜਕ ਹਾਦਸਿਆਂ ’ਚ ਹੋ ਰਹੇ ਵਾਧੇ ਨੂੰ ਠੱਲ੍ਹ ਪੈ ਸਕੇ। ਇਸ ਮਗਰੋਂ ਉਹ ਆਪਣੇ ਜ਼ਖ਼ਮੀ ਭਰਾ ਵਨੀਤ ਕੁਮਾਰ ਨੂੰ ਆਪਣੇ ਨਾਲ ਵਾਪਸ ਪਟਿਆਲਾ ਲੈ ਗਏ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News