ਅੱਗ ਵਾਂਗ ਵਰਦੀ ਗਰਮੀ ਕਾਰਨ ਲੁਧਿਆਣਾ ''ਚ 2 ਲੋਕਾਂ ਦੀ ਮੌਤ

06/10/2022 12:55:22 PM

ਲੁਧਿਆਣਾ (ਰਾਜ) : ਅੱਗ ਵਾਂਗ ਵਰ੍ਹਦੀ ਗਰਮੀ ਕਾਰਨ ਲੁਧਿਆਣਾ ਸ਼ਹਿਰ ’ਚ ਦੋ ਦਿਨਾਂ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਪਛਾਣ ਨਹੀਂ ਹੋਈ, ਜਦਕਿ ਦੂਜੇ ਦੀ ਮੌਤ ਫੋਕਲ ਪੁਆਇਟ ਦੇ ਏਰੀਆ ’ਚ ਹੋਈ ਹੈ।

ਇਹ ਵੀ ਪੜ੍ਹੋ- ਸ਼ੀਸ਼ ਮਹਿਲ ਕਲੌਨੀ ਦੇ ਨਜ਼ਦੀਕ ਦੇਰ ਰਾਤ ਹੋਇਆ ਸੜਕ ਹਾਦਸਾ, ਪੁਲਸ ਉੱਪਰ ਦੋਸ਼ੀ ਨੂੰ ਭਜਾਉਣ ਦੇ ਲੱਗੇ ਇਲਜ਼ਾਮ

ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਦੀ ਗੁਰੂ ਨਾਨਕ ਕਾਲੋਨੀ ਦੇ ਰਹਿਣ ਵਾਲੇ ਵਿਅਕਤੀ ਦੀ ਗਰਮੀ ਨਾਲ ਮੌਤ ਹੋ ਗਈ। ਮ੍ਰਿਤਕ ਸ਼ਿਵ ਕੁਮਾਰ ਹੈ, ਜੋ ਕਿ ਮੂਲ ਰੂਪ ’ਚ ਯੂ. ਪੀ. ਦਾ ਰਹਿਣ ਵਾਲਾ ਹੈ।ਉਥੇ ਹੀ ਦੂਜੇ ਮਾਮਲੇ ’ਚ ਥਾਣਾ ਡਵੀਜ਼ਨ ਨੰ. 8 ਦੇ ਇਲਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਾ ਕਾਰਨ ਵੀ ਗਰਮੀ ਹੈ। ਭਾਵੇਂ ਉਸ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ। ਇਸ ਕਾਰਨ ਪੁਲਸ ਨੇ 72 ਘੰਟਿਆਂ ਲਈ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha