ਸੜਕ ਹਾਦਸਿਆਂ ''ਚ 2 ਦੀ ਮੌਤ

07/19/2019 8:31:55 PM

ਰਾਜਪੁਰਾ (ਚਾਵਲਾ, ਨਿਰਦੋਸ਼)-ਦੋ ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ ਅਤੇ 1 ਦੇ ਫੱਟੜ ਹੋਣ ਦੀ ਜਾਣਕਾਰੀ ਮਿਲੀ ਹੈ। ਪਿੰਡ ਚਮਾਰੂ ਕੋਲ ਸੜਕ ਹਾਦਸੇ ਸਬੰਧੀ ਸ਼ੰਭੂ ਖੁਰਦ ਵਾਸੀ ਜੋਗਾ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 17 ਜੁਲਾਈ ਨੂੰ ਰਾਤ ਕਰੀਬ 10 ਵਜੇ ਉਸ ਦਾ ਭਰਾ ਸੁਰਿੰਦਰ ਸਿੰਘ ਆਪਣੇ ਮੋਟਰਸਾਈਕਲ 'ਤੇ ਚਮਾਰੂ ਓਵਰਬ੍ਰਿਜ ਕੋਲ ਜਾ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਇਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਇਸ ਦੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਸ ਨੇ ਕਾਰ ਦੇ ਅਣਪਛਾਤੇ ਡਰਾਈਵਰ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੂਜੇ ਸੜਕ ਹਾਦਸੇ ਸਬੰਧੀ ਪਿੰਡ ਛਲੇੜੀ ਜ਼ਿਲਾ ਫਤਿਹਗੜ੍ਹ ਵਾਸੀ ਗਿਆਨ ਚੰਦ ਨੇ ਸਿਟੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪੁੱਤਰ ਜਸਵੀਰ ਸਿੰਘ ਆਪਣੇ ਦੋਸਤ ਵਿਜੇ ਕੁਮਾਰ ਨਾਲ ਮੋਟਰਸਾਈਕਲ 'ਤੇ ਐਲਪਸ ਸਿਨੇਮਾ ਰਾਜਪੁਰਾ ਨੇੜੇ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਐਂਬੂਲੈਂਸ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਉਸ ਦੇ ਬੇਟੇ ਦੀ ਮੌਤ ਹੋ ਗਈ। ਵਿਜੇ ਕੁਮਾਰ ਫੱਟੜ ਹੋ ਗਿਆ। ਇਸ ਸ਼ਿਕਾਇਤ 'ਤੇ ਪੁਲਸ ਨੇ 108 ਨੰਬਰ ਐਂਬੂਲੈਂਸ ਦੇ ਡਰਾਈਵਰ ਰਾਜਪੁਰਾ ਵਾਸੀ ਚੇਤਨ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Karan Kumar

This news is Content Editor Karan Kumar