ਹੈਰੋਇਨ ਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਸਮੇਤ 2 ਕਾਬੂ

10/25/2020 2:46:38 AM

ਮਲੋਟ, (ਜੁਨੇਜਾ)- ਨਸ਼ੇ ਵਿਰੁੱਧ ਮੁਹਿੰਮ ਤਹਿਤ ਐੱਸ. ਟੀ. ਐੱਫ. ਟੀਮ ਬਠਿੰਡਾ ਮਾਨਸਾ ਰੇਂਜ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਟੀਮ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਹਜ਼ਾਰਾਂ ਰੁਪਏ ਡਰੱਗ ਮਨੀ ਸਮੇਤ ਕਾਬੂ ਕਰ ਲਿਆ। ਥਾਣੇਦਾਰ ਮਦਨ ਗੋਪਾਲ ਇੰਚਾਰਜ ਐੱਸ. ਟੀ. ਐੱਫ਼. ਦੀ ਅਗਵਾਈ ਹੇਠ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੁਹਿੰਮ ਸ਼ੱਕੀ ਪਾਰਟੀ ਦੌਰਾਨ ਕੋਲਿਆਂਵਾਲੀ ਤੋਂ ਭਾਈ ਕਾ ਕੇਰਾ ਦੇ ਰਸਤੇ ’ਚ ਖਡ਼ੇ ਦੋ ਸ਼ੱਕੀ ਵਿਅਕਤੀਆਂ ਨੂੰ ਸਮੇਤ ਮੋਟਰਸਾਈਕਲ ਵੇਖਿਆ ਜਿਹਡ਼ੇ ਹੱਥ ਵਿਚ ਪਲਾਸਿਟਕ ਦੇ ਲਿਫਾਫੇ ਨੂੰ ਕੱਢ ਰਹੇ ਸਨ ਅਤੇ ਪੁਲਸ ਨੂੰ ਵੇਖ ਕੇ ਘਬਰਾ ਗਏ। ਇਸ ਸਬੰਧੀ ਟੀਮ ਨੇ ਉਨ੍ਹਾਂ ਨੂੰ ਰੋਕ ਕੇ ਇੰਚਾਰਜ ਨੂੰ ਬੁਲਾਇਆ ਜਿਸਨੇ ਤਲਾਸ਼ੀ ਲਈ ਤਾਂ 34 ਗ੍ਰਾਮ ਹੈਰੋਇਨ ਅਤੇ 78700 ਰੁਪਏ ਕਰੰਸੀ ਨੋਟ ਡਰੱਗ ਮਨੀ ਬਰਾਮਦ ਹੋਏ। ਪੁਲਸ ਨੇ ਉਕਤ ਦੋਸ਼ੀਆਂ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਵਿਰੁੱਧ ਮੁਕਦਮਾ ਦਰਜ ਕਰ ਦਿੱਤਾ ਹੈ।

Bharat Thapa

This news is Content Editor Bharat Thapa