ਰੇਤਾ ਦੀ ਭਰੀ ਟਰੈਕਟਰ-ਟਰਾਲੀ ਸਣੇ 2 ਗ੍ਰਿਫਤਾਰ, 3 ਖਿਲਾਫ ਮਾਮਲਾ ਦਰਜ

05/07/2022 10:22:41 AM

ਫਿਰੋਜ਼ਪੁਰ (ਜ. ਬ. ਮਲਹੋਤਰਾ, ਕੁਮਾਰ, ਖੁੱਲਰ, ਪਰਮਜੀਤ) : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਗਸ਼ਤ ਅਤੇ ਨਾਕਾਬੰਦੀ ਦੌਰਾਨ ਰੇਤਾ ਦੀ ਭਰੀ ਟਰੈਕਟਰ-ਟਰਾਲੀ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ’ਚ ਅੰਮ੍ਰਿਤਸਰੀ ਗੇਟ ਪੁੱਜੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੰਗਲ ਸਿੰਘ ਉਰਫ ਮੰਗਾ ਪੁੱਤਰ ਬੂਟਾ ਸਿੰਘ, ਪ੍ਰਗਟ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਬਸਤੀ ਖੇਮਕਰਨ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਗਿੱਲਾਂ ਵਾਲਾ ਜੋ ਪਿੰਡ ਮੁੱਠਿਆਂ ਵਾਲਾ ਦੇ ਪੁਰਾਣੇ ਰੇਤਾ ਦੇ ਖੱਡਿਆਂ ’ਚੋਂ ਚੋਰੀ-ਛਿਪੇ ਰੇਤਾ ਟਰਾਲੀ ’ਚ ਭਰ ਕੇ ਸ਼ਹਿਰ ਫਿਰੋਜ਼ਪੁਰ ਦੇ ਆਸ-ਪਾਸ ਪਿੰਡਾਂ ’ਚ ਸਪਲਾਈ ਕਰ ਕੇ ਰੇਤਾ ਵੇਚਣ ਆਉਂਦੇ ਹਨ, ਜੋ ਅੱਜ ਵੀ ਮੰਗਲ ਸਿੰਘ ਦੇ ਮਹਿੰਦਰਾ ਟਰੈਕਟਰ-ਟਰਾਲੀ ’ਤੇ ਰੇਤਾ ਭਰ ਕੇ ਬਾਂਸੀ ਗੇਟ ਸਿਟੀ ਫਿਰੋਜ਼ਪੁਰ ਸ਼ਹਿਰ ਤੋਂ ਅਲੀ ਕੇ ਸਾਇਡ ਕਿਸੇ ਵਿਅਕਤੀ ਨੂੰ ਵੇਚਣ ਆ ਰਹੇ ਹਨ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਪੁਲਸ ਪਾਰਟੀ ਵਲੋਂ ਨਾਕਾਬੰਦੀ ਕਰ ਕੇ ਦੋਸ਼ੀ ਪ੍ਰਗਟ ਸਿੰਘ ਤੇ ਸੁਖਦੇਵ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਮੌਕੇ ’ਤੇ 1 ਟਰੈਕਟਰ ਸਮੇਤ ਟਰਾਲੀ ਰੇਤਾ ਨਾਲ ਭਰੀ ਹੋਈ ਤੇ ਇਕ ਮੋਟਰਸਾਈਕਲ ਸੀਡੀ ਡੀਲਕਸ ਨੰਬਰ ਪੀਬੀ 05 ਐੱਮ 6668 ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News