ਨਸ਼ਿਆ ਵਿਰੁੱਧ 3 ਮੁਕੱਦਮੇ ਦਰਜ ਕਰਕੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

03/08/2020 10:56:16 PM

ਮਾਨਸਾ,(ਮਿੱਤਲ)- ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ Zero Tolerance ਦੀ ਨੀਤੀ ਅਪਨਾਈ ਗਈ ਹੈ| ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਐਸਟੀਐਫ. ਪੰਜਾਬ ਜੀ ਦੀਆਂ Guidlines ਅਨੁਸਾਰ ਜ਼ਿਲੇ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ਼ ਮੁਹਿੰਮ ਚਲਾਈ ਗਈ ਹੈ| ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਹਨਾਂ ਦੀਆ ਗਤੀਵਿੱਧੀਆਂ ਨੂੰ ਵਾਚਿਆ ਜਾ ਰਿਹਾ ਹੈ| ਇਸ ਮੁਹਿੰਮ ਦੀ ਲੜੀ ਵਿੱਚ ਜ਼ਿਲਾ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈਇ ਹੈ:-

1. ਮੁਕੱਦਮਾ ਨੰ:31/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ ਬੁਢਲਾਡਾ|ਬਰਾਮਦਗੀ: 50 ਲੀਟਰ ਲਾਹਣ ਦੋਸੀ:  ਰਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਸੁਖਦੇਵ ਸਿੰਘ ਵਾਸੀ ਬੁਢਲਾਡਾ (ਗ੍ਰਿਫਤਾਰ) ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਬਾਹੱਦ ਬੁਢਲਾਡਾ ਮੁਖਬਰੀ ਮਿਲਣ ਤੇ ਉਕਤ ਦੋਸ਼ੀ ਵਿਰੁੱਧ ਮੁਕੱਦਮਾ ਦਰਜ਼ ਰਜਿਸਟਰ ਕਰਾਇਆ ਗਿਆ| ਪੁਲਿਸ ਪਾਰਟੀ ਮੌਕਾ ਪਰ ਰੇਡ ਕਰਕੇ ਦੋਸ਼ੀ ਨੂੰ ਕਾਬੂ ਕਰਕੇ 50 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ| ਗ੍ਰਿਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ|  

2. ਮੁਕੱਦਮਾ ਨੰ:25/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਬੁਢਲਾਡਾ|ਬਰਾਮਦਗੀ: 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ, ਹਰਿਆਣਾ|ਦੋਸੀ: ਜੁਗਰਾਜ ਸਿੰਘ ਉਰਫ ਸੋਨੀ ਪੁੱਤਰ ਭੂਰਾ ਸਿੰਘ ਵਾਸੀ ਬੀਰੋਕੇ ਕਲਾਂ (ਗ੍ਰਿਫਤਾਰ ਨਹੀ)

3. ਮੁਕੱਦਮਾ ਨੰ:23/2020 ਅ/ਧ 61/1/14 ਆਬਕਾਰੀ ਐਕਟ ਥਾਣਾ ਜੌੜਕੀਆਂ|ਬਰਾਮਦਗੀ: 11 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ, ਹਰਿਆਣਾ|ਦੋਸੀ: ਜਗਸੀਰ ਸਿੰਘ ਉਰਫ ਜੱਗਾ ਪੁੱਤਰ ਦਿਆਲ ਸਿੰਘ ਵਾਸੀ ਜੌੜਕੀਆਂ (ਗ੍ਰਿਫਤਾਰ)    

4. ਮੁਕੱਦਮਾ ਨੰ:36/2020 ਅ/ਧ 13-ਏ./3/67 ਜੂਆ ਐਕਟ ਥਾਣਾ ਬਰੇਟਾ|ਬਰਾਮਦਗੀ: 450/-ਰੁਪਏ ਦੋਸੀ: ਗਗਨ ਕੁਮਾਰ ਉਰਫ ਗੱਗੀ ਪੁੱਤਰ ਧਰਮਵੀਰ ਵਾਸੀ ਬਰੇਟਾ (ਗ੍ਰਿਫਤਾਰ) ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਮਿਲਣ ਤੇ ਉਕਤ ਦੋਸ਼ੀ ਵਿਰੁੱਧ ਮੁਕੱਦਮਾ ਦਰਜ਼ ਰਜਿਸਟਰ ਕਰਾਇਆ ਗਿਆ| ਪੁਲਿਸ ਪਾਰਟੀ ਵੱਲੋਂ ਢੁੱਕਵੀ ਜਗ੍ਹਾਂ ਤੇ ਰੇਡ ਕਰਕੇ ਉਕਤ ਦੋਸ਼ੀ ਨੂੰ ਦੜਾ ਸਟਾ ਲਗਾਉਦਿਆਂ ਮੌਕਾ ਤੇ ਕਾਬੂ  ਕਰਕੇ ਉਸ ਪਾਸੋਂ 450/-ਰੁਪਏ ਦੀ ਨਗਦੀ ਦੜਾ ਸਟਾ ਦੀ ਬਰਾਮਦਗੀ ਕੀਤੀ ਗਈ ਹੈ| ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜ਼ਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਕਰਕੇ ਜ਼ਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|

Bharat Thapa

This news is Content Editor Bharat Thapa