18 ਰਾਉਂਡਾਂ ''ਚ ਹੋਵੇਗੀ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਵੋਟਾਂ ਦੀ ਗਿਣਤੀ

05/22/2019 4:49:40 PM

ਜਲਾਲਾਬਾਦ (ਸੇਤੀਆ) - 2019 ਦੀਆਂ ਲੋਕ ਸਭਾ ਚੋਣਾਂ ਦਾ ਕੰਮ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ ਹੈ, ਜਿਸ ਦੀ ਗਿਣਤੀ ਵੀਰਵਾਰ 23 ਮਈ ਨੂੰ ਹੋਣ ਜਾ ਰਹੀ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ। ਫਿਰੋਜ਼ਪੁਰ ਲੋਕ ਸਭਾ ਅੰਦਰ ਵੱਖ-ਵੱਖ ਵਿਧਾਨ ਸਭਾ ਖੇਤਰਾਂ ਦੀਆਂ ਵੋਟਾਂ ਦੀ ਗਿਣਤੀ ਲਈ ਜਗ੍ਹਾ ਨਿਰਧਾਰਿਤ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਜਲਾਲਾਬਾਦ ਹਲਕੇ ਦੇ ਵੋਟਾਂ ਦੀ ਗਿਣਤੀ ਡੀ.ਏ.ਵੀ ਸਕੂਲ ਪੇਂਚਾਂ ਵਾਲੀ ਫਾਜ਼ਿਲਕਾ ਵਿਖੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਕਮ ਰਿਟਰਨਿੰਗ ਅਧਿਕਾਰੀ ਕੇਸ਼ਵ ਗੋਇਲ ਨੇ ਦੱਸਿਆ ਕਿ 1 ਲੱਖ 59 ਹਜ਼ਾਰ 169 ਵੋਟਾਂ ਦੀ ਗਿਣਤੀ ਨੂੰ 18 ਰਾਉਂਡਾਂ 'ਚ ਵੰਡਿਆ ਗਿਆ ਹੈ ਅਤੇ ਇਕ ਰਾਉਂਡ 'ਚ 14 ਮਸ਼ੀਨਾਂ ਦੀ ਗਿਣਤੀ ਹੋਵੇਗੀ।

rajwinder kaur

This news is Content Editor rajwinder kaur