18 ਫਾਰਮੇਸੀ ਅਫ਼ਸਰਾਂ ਦੀਆਂ ਸੀਨੀਅਰ ਫਾਰਮੇਸੀ ਅਫ਼ਸਰ ਵਜੋਂ ਤਰੱਕੀਆਂ ਅਤੇ ਤਬਾਦਲੇ

02/28/2020 6:02:47 PM

ਨਾਭਾ (ਸੁਸ਼ੀਲ ਜੈਨ): ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਨੇ 18 ਫਾਰਮੇਸੀ ਅਫਸਰਾਂ ਨੂੰ ਤਰੱਕੀ ਦੇ ਕੇ ਸੀਨੀਅਰ ਫਾਰਮੇਸੀ ਅਫ਼ਸਰ (ਤਨਖਾਹ ਸਕੇਲ 10300-34800 ਜਮ੍ਹਾ 4600 ਗ੍ਰੇਡ-ਪੇ) ਵਜੋਂ ਨਿਯੁਕਤੀਆਂ/ਤਬਾਦਲੇ ਦਾ ਹੁਕਮ ਜਾਰੀ ਕਰ ਦਿੱਤਾ ਹੈ।

ਇਸ ਅਨੁਸਾਰ ਹਰਜੀਤ ਕੌਰ ਨੂੰ ਈ. ਐੱਸ. ਆਈ. ਡਿਸਪੈਂਸਰੀ ਫਗਵਾਡ਼ਾ, ਜਰਨੈਲ ਸਿੰਘ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਤੋਂ ਸੀ. ਐੱਚ. ਸੀ. ਮਾਛੀਵਾਡ਼ਾ, ਅਸ਼ੋਕ ਕੁਮਾਰ ਪੀ. ਐੱਚ. ਸੀ. ਸੰਗਰੂਰ ਤੋਂ ਸਿਵਲ ਹਸਪਤਾਲ ਖੰਨਾ, ਪਵਨ ਕੁਮਾਰ ਪੀ. ਐੱਚ. ਸੀ. ਮੂਣਕ ਤੋਂ ਸਿਵਲ ਹਸਪਤਾਲ ਸਮਰਾਲਾ, ਤ੍ਰਿਪਤਾ ਕੁਮਾਰੀ ਈ. ਐੱਸ. ਆਈ. ਡਿਸਪੈਂਸਰੀ ਅੰਮ੍ਰਿਤਸਰ ਤੋਂ ਸੀ. ਐੱਚ. ਸੀ. ਤਰਸਿੱਕਾ (ਅੰਮ੍ਰਿਤਸਰ), ਦੀਪਕ ਰਾਏ ਸਿਵਲ ਹਸਪਤਾਲ ਅੰਮ੍ਰਿਤਸਰ ਤੋਂ ਪੀ. ਐੱਚ. ਸੀ. ਭੁੱਲਰ (ਗੁਰਦਾਸਪੁਰ), ਸਤਪਾਲ ਪੀ. ਐੱਚ. ਸੀ. ਜੋਗਾ (ਮਾਨਸਾ) ਤੋਂ ਪੀ. ਐੱਚ. ਸੀ. ਆਲਮਵਾਲਾ (ਸ੍ਰੀ ਮੁਕਤਸਰ), ਮੁਖਤਿਆਰ ਕੌਰ ਪੀ. ਐੱਚ. ਸੀ. ਗੰਨੋਪੁਰ (ਗੁਰਦਾਸਪੁਰ) ਤੋਂ ਪੀ. ਐੱਚ. ਸੀ. ਕਾਹਨੂੰਵਾਨ, ਰਜਨੀਸ਼ ਤ੍ਰੇਹਨ ਕੇਂਦਰੀ ਜੇਲ ਅੰਮ੍ਰਿਤਸਰ ਤੋਂ ਸਿਵਲ ਹਸਪਤਾਲ ਅਜਨਾਲਾ, ਕੰਵਲਜੀਤ ਕੌਰ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਸਿਵਲ ਹਸਪਤਾਲ ਨਾਭਾ, ਦੀਪ ਗੁਪਤਾ ਮਿੰਨੀ ਪੀ. ਐੱਚ. ਸੀ ਸੁਰਸਤੀਗਡ਼੍ਹ (ਦੂਧਨਸਾਧਾਂ) ਤੋਂ ਪੀ. ਐੱਚ. ਸੀ. ਸੁਧਾਰ (ਲੁਧਿਆਣਾ), ਰੇਖਾ ਸ਼ਰਮਾ ਈ. ਐੱਸ. ਆਈ. ਡਿਸਪੈਂਸਰੀ ਨੰਬਰ 6 ਲੁਧਿਆਣਾ ਤੋਂ ਪੀ. ਐੱਚ. ਸੀ. ਪੱਖੋਵਾਲ, ਰਵਿੰਦਰ ਕੁਮਾਰ ਪੰਜਵੀਂ ਆਈ. ਪੀ. ਸੀ. ਪੁਲਸ ਲਾਈਨ ਅੰਮ੍ਰਿਤਸਰ ਤੋਂ ਸੀ. ਐੱਚ. ਸੀ. ਮਾਨਾਂਵਾਲਾ (ਅੰਮ੍ਰਿਤਸਰ), ਮਹੇਸ਼ ਕੁਮਾਰ ਈ. ਐੱਸ. ਆਈ. ਡਿਸਪੈਂਸਰੀ ਬਠਿੰਡਾ ਤੋਂ ਪੀ. ਐੱਚ. ਸੀ. ਆਲਮਵਾਲਾ (ਸ੍ਰੀ ਮੁਕਤਸਰ), ਸੁਮਨ ਬਾਲਾ ਈ. ਐੱਸ. ਆਈ. ਡਿਸਪੈਂਸਰੀ ਨੰ 5 ਜਲੰਧਰ ਤੋਂ ਸੀ. ਐੱਚ. ਸੀ. ਕਰਤਾਰਪੁਰ (ਜਲੰਧਰ), ਅਸ਼ੋਕ ਕੁਮਾਰ ਪੁੱਤਰ ਗਿਰਧਾਰੀ ਲਾਲ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਪੀ. ਐੱਚ. ਸੀ. ਮੁਜੱਫਰਨਗਰ (ਸ਼ਹੀਦ ਭਗਤ ਸਿੰਘ ਨਗਰ), ਗਗਨਦੀਪ ਸਿਵਲ ਹਸਪਤਾਲ ਗਡ਼੍ਹਸ਼ੰਕਰ ਤੋਂ ਸਿਵਲ ਹਸਪਤਾਲ ਗਡ਼੍ਹਸ਼ੰਕਰ (ਹੁਸ਼ਿਆਰਪੁਰ) ਅਤੇ ਸੁਨੀਲ ਦੱਤ ਪੀ. ਐੱਚ. ਸੀ. ਕੀਰਤਪੁਰ ਸਾਹਿਬ/ਰੂਪਨਗਰ ਤੋਂ ਸੀ. ਐੱਚ. ਸੀ. ਸਡ਼ੋਆ (ਸ਼ਹੀਦ ਭਗਤ ਸਿੰਘ ਨਗਰ) ਤਬਦੀਲ ਕਰ ਕੇ ਨਿਯੁਕਤ ਕੀਤਾ ਗਿਆ ਹੈ।ਸਿਵਲ ਡਿਸਪੈਂਸਰੀ ਐੱਮ. ਐੱਲ. ਏ. ਹੋਸਟਲ ਪੰਜਾਬ ਚੰਡੀਗਡ਼੍ਹ ਵਿਚ ਤਾਇਨਾਤ ਦਵਿੰਦਰ ਸਿੰਘ ਨੇ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

Shyna

This news is Content Editor Shyna