15.26 ਕਰੋੜ ਦੀ ਇਨਪੁਟ ਟੈਕਸ ਕ੍ਰੈਡਿਟ ਦੀ ਧੋਖਾਦੇਹੀ ਫੜੀ

03/06/2022 11:35:59 AM

ਲੁਧਿਆਣਾ (ਕੁਲਦੀਪ ਆਹੂਜਾ) : ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਸੀ. ਜੀ. ਐੱਸ. ਟੀ.) ਮੁੰਬਈ ਜ਼ੋਨ ਨੇ ਇਕ ਬਰਾਮਦਕਾਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ ’ਤੇ 85 ਕਰੋੜ ਦੀ ਬੋਗਸ ਬਿਲਿੰਗ ਕਰ ਕੇ 15.26 ਕਰੋੜ ਰੁਪਏ ਦਾ ਇਨਪੁਟ ਟੈਕਸ ਕ੍ਰੈਡਿਟ ਕਲੇਮ ਕਰ ਲਿਆ।

ਇਹ ਵੀ ਪੜ੍ਹੋ : ਨਤੀਜਿਆਂ ਤੋਂ ਪਹਿਲਾਂ ਬਚਾਅ ਅੰਦਾਜ਼ ’ਚ ਕਾਂਗਰਸ, 'ਆਪ' ਵੀ ਹੋਈ ਚੌਕਸ

ਕਮਿਸ਼ਨਰ ਰਾਜਨ ਚੌਧਰੀ ਅਨੁਸਾਰ ਦਿੱਲੀ ਕਸਟਮ ਵਿਭਾਗ ਤੋਂ ਮਿਲੀ ਇਨਪੁਟ ’ਤੇ ਮੁੰਬਈ ਦੀ ਇਕ ਫਰਮ ਦੀ ਛਾਣਬੀਨ ਕੀਤੀ ਗਈ, ਜਿਸ ਦਾ ਫੁਟਵੀਅਰ ਬਰਾਮਦ ਵਪਾਰ ਨਾਲ ਸਬੰਧ ਹੈ, ਵਿਚ ਦਿੱਲੀ ਤੋਂ ਉਨ੍ਹਾਂ ਫਰਮਾਂ ਤੋਂ ਬਿਲਿੰਗ ਕਰਵਾਈ, ਜੋ ਉਥੇ ਹੋਂਦ ਵਿਚ ਨਹੀਂ ਹਨ। ਕੰਪਨੀ ਨੇ ਇਸ ਜਾਅਲੀ ਆਈ. ਟੀ. ਸੀ. ਦੀ ਵਰਤੋਂ ਆਈ. ਜੀ. ਐੱਸ. ਟੀ. ਭੁਗਤਾਨ ਲਈ ਕੀਤੀ, ਜਿਸ ਦੀ ਬਰਾਮਦ ਤੁਗਲਕਾਬਾਦ ਆਈ. ਸੀ. ਡੀ. ਦਿੱਲੀ ਤੋਂ ਕੀਤੀ ਗਈ। ਟੈਕਸ ਚੋਰੀ ਵਿਰੁੱਧ ਚਲਾਏ ਅਭਿਆਨ ਵਿਚ ਥਾਣਾ ਮੁੰਬਈ ਕਮਿਸ਼ਨਰੇਟ ਵਲੋਂ 1238 ਕਰੋੜ ਦੀ ਚੋਰੀ ਫੜੀ ਗਈ, ਜਿਸ ਵਿਚੋਂ 20 ਕਰੋੜ ਰਿਕਵਰ ਹੋਏ ਅਤੇ ਬੀਤੇ 6 ਮਹੀਨਿਆਂ ’ਚ 7 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ ਹੈ।

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurminder Singh

Content Editor

Related News