ਨਸ਼ਿਆ ਵਿਰੁੱਧ 11 ਮੁਕੱਦਮੇ ਦਰਜ਼ ਕਰ 14 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

01/03/2020 12:40:41 AM

ਮਾਨਸਾ,(ਮਿੱਤਲ)- ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ Zero Tolerance ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਐਸਟੀਐਫ. ਪੰਜਾਬ ਜੀ ਦੀਆਂ Guidelines ਅਨੁਸਾਰ ਜ਼ਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਹਨਾਂ ਦੀਆ ਗਤੀਵਿੱਧੀਆਂ ਨੂੰ ਵਾਚਿਆ ਜਾ ਰਿਹਾ ਹੈ। ਇਸ ਮੁਹਿੰਮ ਦੀ ਲੜੀ ਵਿੱਚ ਜ਼ਿਲਾ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ-
1. ਮੁਕੱਦਮਾ ਨੰ:1/2020 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-2 ਮਾਨਸਾ|
ਬਰਾਮਦਗੀ: 17 ਨਸ਼ੀਲੀਆ ਸੀਸ਼ੀਆ ਅਤੇ 290 ਨਸ਼ੀਲੀਆ ਗੋਲੀਆ  
ਦੋਸ਼ੀ:  ਗੁਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰੱਲਾ (ਗ੍ਰਿਫਤਾਰ)
 ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਉਕਤ ਦੋਸ਼ੀ ਨੂੰ ਕਾਬੂ ਕਰਕੇ 17 ਨਸ਼ੀਲੀਆ ਸੀਸ਼ੀਆ ਮਾਰਕਾ ਵਿਨਰੈਕਸ ਅਤੇ 290 ਨਸ਼ੀਲੀਆ ਗੋਲੀਆਂ ਮਾਰਕਾ ਕੈਰੀਸੋਮਾ ਬਰਾਮਦ ਹੋਣ ਤੇ ਉਕਤ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਇਹ ਨਸ਼ੀਲੀਆ ਸੀਸ਼ੀਆ ਅਤੇ ਗੋਲੀਆ ਬਹਾਦਰਗੜ (ਦਿੱਲੀ) ਤੋਂ 350/-ਰੁਪਏ ਪ੍ਰਤੀ ਸੈਟ (1 ਸੀਸੀ ਅਤੇ 1 ਪੱਤਾ 10 ਗੋਲੀਆ ਵਾਲਾ) ਦੇ ਹਿਸਾਬ ਨਾਲ ਮੁੱਲ ਲਿਆਂਦਾ ਸੀ ਅਤੇ ਅੱਗੇ 700/-ਰੁਪਏ ਪ੍ਰਤੀ ਸੈਟ (1 ਸੀਸੀ ਅਤੇ 1 ਪੱਤਾ 10 ਗੋਲੀਆ ਵਾਲਾ) ਦੇ ਹਿਸਾਬ ਨਾਲ ਵੇਚਣਾ ਸੀ| ਗ੍ਰਿਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋ, ਕਿਸ ਪਾਸੋਂ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਵੇਚਣਾ ਸੀ, ਜਿਸਦੀ ਪੁੱਛਗਿੱਛ ਤੇ ਮੁਕੱਦਮਾ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ|

2. ਮੁਕੱਦਮਾ ਨੰ:1/2020 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬੁਢਲਾਡਾ|ਬਰਾਮਦਗੀ: 150 ਨਸ਼ੀਲੀਆ ਗੋਲੀਆ ਮਾਰਕਾ ਟਰਾਮਾਡੋਲ ਸਮੇਤ ਮੋਟਰਸਾਈਕਲ ਪਲਟੀਨਾ ਬਿਨਾ ਨੰਬਰੀ
ਦੋਸੀ:
1).ਬਲਤੇਜ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਦਾਤੇਵਾਸ (ਗ੍ਰਿਫਤਾਰ)
 2).ਗੁਰਪਿਆਰ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਦਾਤੇਵਾਸ (ਗ੍ਰਿਫਤਾਰ)
 3).ਬਰਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਫੁੱਲੂਵਾਲਾ ਡੋਡ (ਗ੍ਰਿਫਤਾਰ)
 ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਬਾਹੱਦ ਬੁਢਲਾਡਾ ਉਕਤ ਦੋਸ਼ੀਆਂ ਨੂੰ ਮੋਟਰਸਾਈਕਲ ਪਲਟੀਨਾ ਬਿਨਾ ਨੰਬਰੀ ਸਮੇਤ ਕਾਬੂ ਕਰਕੇ 150 ਨਸ਼ੀਲੀਆ ਗੋਲੀਆ ਮਾਰਕਾ ਟਰਾਮਾਡੋਲ ਬਰਾਮਦ ਹੋਣ ਤੇ ਉਕਤ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ।| ਜਿਹਨਾਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾਂ ਨੇ ਇਹ ਨਸ਼ੀਲੀਆ ਗੋਲੀਆ 70/-ਰੁਪਏ ਪ੍ਰਤੀ ਪੱਤੇ (10 ਗੋਲੀਆ) ਦੇ ਹਿਸਾਬ ਨਾਲ ਮੁੱਲ ਲਿਆਂਦੀਆ ਸੀ ਅਤੇ ਅੱਗੇ 100/-ਰੁਪਏ ਪ੍ਰਤੀ ਪੱਤੇ (10 ਗੋਲੀਆ) ਦੇ ਹਿਸਾਬ ਨਾਲ ਵੇਚਣੀਆ ਸੀ| ਦੋ ਦੋਸ਼ੀ ਗੁਰਪਿਆਰ ਸਿੰਘ ਅਤੇ ਬਰਿੰਦਰ ਸਿੰਘ ਨਾਬਾਲਗ ਹਨ, ਜਿਹਨਾਂ ਨੂੰ ਬਾਲ ਸੁਧਾਰ ਘਰ ਫਰੀਦਕੋਟ ਵਿਖੇ ਭੇਜਿਆ ਜਾਵੇਗਾ ਅਤੇ ਤੀਸਰੇ ਦੋਸ਼ੀ ਬਲਤੇਜ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋ, ਕਿਸ ਪਾਸੋਂ ਲੈ ਕੇ ਆਏ ਸੀ ਅਤੇ ਅੱਗੇ ਕਿੱਥੇ ਵੇਚਣੀਆ ਸੀ, ਜਿਸਦੀ ਪੁੱਛਗਿੱਛ ਤੇ ਮੁਕੱਦਮਾ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ|

3. ਮੁਕੱਦਮਾ ਨੰ:2/2020 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰੇਟਾ|ਬਰਾਮਦਗੀ: 2 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦੋਸ਼ੀ: ਪਾਲੋ ਪਤਨੀ ਅਮਰਜੀਤ ਸਿੰਘ ਵਾਸੀ ਖੁਡਾਲ ਕਲਾਂ (ਗ੍ਰਿਫਤਾਰ)

4. ਮੁਕੱਦਮਾ ਨੰ:4/2020 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-2 ਮਾਨਸਾ| ਬਰਾਮਦਗੀ: 10 ਨਸ਼ੀਲੀਆ ਸੀਸ਼ੀਆ ਮਾਰਕਾ ਵਿਨਰੈਕਸ ਦੋਸ਼ੀ: ਅਨਿੱਲ ਕੁਮਾਰ ਉਰਫ ਕਣੀਆ ਪੁੱਤਰ ਪਰਸ ਰਾਮ ਵਾਸੀ ਮਾਨਸਾ (ਗ੍ਰਿਫਤਾਰ)
5. ਮੁਕੱਦਮਾ ਨੰ:4/2020 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ|ਬਰਾਮਦਗੀ: 34 ਬੋਤਲਾਂ ਸ਼ਰਾਬ ਠੇਕਾ ਦੇਸੀ ਸ਼ਹਿਨਾਈ (ਹਰਿਆਣਾ) ਦੋਸ਼ੀ:
 1).ਮਨਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਬਹਾਦਰਪੁਰ (ਗ੍ਰਿਫਤਾਰ)
 2).ਖੁਸ.ਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਹਾਦਰਪੁਰ (ਗ੍ਰਿਫਤਾਰ)

6. ਮੁਕੱਦਮਾ ਨੰ:2/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ^2 ਮਾਨਸਾ| ਬਰਾਮਦਗੀ: 12 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸੌਫੀ (ਹਰਿਆਣਾ) ਦੋਸੀ:  ਵਿੱਕੀ ਸਿੰਘ ਪੁੱਤਰ ਜਗਦੀਸ. ਸਿੰਘ ਵਾਸੀ ਮਾਨਸਾ (ਗ੍ਰਿਫਤਾਰ)

7. ਮੁਕੱਦਮਾ ਨੰ:3/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ-2 ਮਾਨਸਾ| ਬਰਾਮਦਗੀ: 9 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸੌਫੀ (ਹਰਿਆਣਾ) ਦੋਸੀ:  ਪ੍ਰੇਮ ਕੁਮਾਰ ਪੁੱਤਰ ਰੁਲਦੂ ਰਾਮ ਵਾਸੀ ਮਾਨਸਾ (ਗ੍ਰਿਫਤਾਰ)

8. ਮੁਕੱਦਮਾ ਨੰ:1/2020 ਅ/ਧ 61/1/14 ਆਬਕਾਰੀ ਐਕਟ ਥਾਣਾ ਜੌੜਕੀਆਂ|ਬਰਾਮਦਗੀ: 9 ਬੋਤਲਾਂ ਸ.ਰਾਬ ਨਜਾਇਜ ਦੋਸੀ:  ਨਛੱਤਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰਾਏਪੁਰ (ਗ੍ਰਿਫਤਾਰ)

9. ਮੁਕੱਦਮਾ ਨੰ:1/2020 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ|ਬਰਾਮਦਗੀ: 50 ਲੀਟਰ ਲਾਹਣ ਦੋਸੀ:  ਰਾਜ ਸਿੰਘ ਪੁੱਤਰ ਸ.ੇਰ ਸਿੰਘ ਵਾਸੀ ਬਹਾਦਰਪੁਰ (ਗ੍ਰਿਫਤਾਰ)

10. ਮੁਕੱਦਮਾ ਨੰ:2/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ|ਬਰਾਮਦਗੀ: 45 ਲੀਟਰ ਲਾਹਣ ਦੋਸੀ:  ਮਿੱਠੂ ਖਾਂ ਪੁੱਤਰ ਈਸ.ਵਰ ਖਾਂ ਵਾਸੀ ਦਲੇਲ ਸਿੰਘ ਵਾਲਾ (ਗ੍ਰਿਫਤਾਰ ਨਹੀ)

11. ਮੁਕੱਦਮਾ ਨੰ:3/2020 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਅਤੇ 52-ਏ. ਪਰੀਜਨ ਐਕਟ ਥਾਣਾ ਸਦਰ ਮਾਨਸਾ|ਬਰਾਮਦਗੀ: 25 ਮਿਲੀਗ੍ਰਾਮ ਅਫੀਮ, 3 ਬੰਡਲ ਬੀੜੀਆ, 2 ਪੁੜੀਆ ਜ਼ਰਦਾ
ਦੋਸੀ:  1).ਨਰੇਸ. ਕੁਮਾਰ ਪੁੱਤਰ ਗੁਲਜ.ਾਰ ਸਿੰਘ ਵਾਸੀ ਭਦੌੜ, ਜਿਲਾ ਬਰਨਾਲਾ (ਗ੍ਰਿਫਤਾਰ)
 2).ਚਮਕੌਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਭਦੌੜ, ਜਿਲਾ ਬਰਨਾਲਾ (ਗ੍ਰਿਫਤਾਰ)

ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|


Bharat Thapa

Content Editor

Related News