ਡੇਂਗੂ ਪੀੜਤ 13 ਸਾਲਾ ਬੱਚੇ ਦੀ ਮੌਤ

11/26/2019 9:44:19 PM

ਮੋਗਾ, (ਸੰਦੀਪ)— ਬੀਤੀ ਰਾਤ ਸਥਾਨਕ ਸੁਭਾਸ਼ ਚੰਦਰ ਕਾਲੋਨੀ ਮੋਗਾ ਨਿਵਾਸੀ 13 ਸਾਲਾ ਬੱਚੇ ਖੁਸ਼ਹਾਲ ਗਰਗ ਪੁੱਤਰ ਵਿਕਾਸ ਗਰਗ ਦੀ ਡੇਂਗੂ ਨਾਲ ਪੀੜਤ ਹੋਣ ਕਾਰਨ ਮੌਤ ਹੋਣ ਦਾ ਮਾਮਲਾ ਚਰਚਾ 'ਚ ਹੈ ਪਰ ਇਸ ਸਬੰਧੀ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੱਚੇ ਦੇ ਲਿਵਰ ਨਾਲ ਸਬੰਧਤ ਤੇ ਹੋਰ ਕਈ ਬੀਮਾਰੀਆਂ ਨਾਲ ਪੀੜਤ ਹੋਣ ਬਾਰੇ ਪਤਾ ਲੱਗਣ ਦੀ ਗੱਲ ਕਹੀ ਹੈ।
ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਅਨੁਸਾਰ ਬੱਚੇ ਨੂੰ ਡੇਂਗੂ ਹੋਣ ਦੀ ਪੁਸ਼ਟੀ ਉਨ੍ਹਾਂ ਵੱਲੋਂ ਡੈੱਥ ਰੀਵਿਊ ਕਮੇਟੀ ਵੱਲੋਂ ਜਾਂਚ ਕਰਨ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ, ਜਿਸ ਅਧੀਨ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਨੂੰ ਬੱਚੇ ਦੇ ਘਰ ਭੇਜਣ ਦੀ ਗੱਲ ਕਹੀ ਗਈ ਹੈ ਤਾਂ ਕਿ ਬੱਚੇ ਦੀ ਹੋਈ ਮੌਤ ਦੇ ਸਹੀ ਕਾਰਣਾਂ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਸਬੰਧਤ ਹਸਪਤਾਲ, ਜਿਥੇ ਬੱਚਾ ਦਾਖਲ ਸੀ, ਉਥੇ ਵੀ ਸੰਪਰਕ ਕਰ ਕੇ ਜਾਂਚ ਕਰਨਗੇ।

KamalJeet Singh

This news is Content Editor KamalJeet Singh