13 ਸਾਲ ਦੀ ਬੱਚੀ ਦੀ ਗੈਸ ਚੜਨ ਨਾਲ ਮੌਤ

11/25/2020 2:00:58 AM

ਕੋਟ ਈਸੇ ਖਾਂ, (ਗਰੋਵਰ, ਸੰਜੀਵ)- ਕੋਟ ਈਸੇ ਖਾਂ ਅਤੇ ਇਲਾਕੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਇਲਾਕੇ ਦੇ ਨਾਮਵਰ ਮਲਹੋਤਰਾ ਪਰਿਵਾਰ ਦੀ 13 ਸਾਲਾਂ ਦੀ ਬੱਚੀ ਅਨਾਮਿਕਾ ਉਰਫ ਐਨੀ ਮਲਹੋਤਰਾ ਪੁੱਤਰੀ ਰਾਜਿੰਦਰ ਮਲਹੋਤਰਾ ਵਾਸੀ ਕੋਟ ਈਸੇ ਖਾਂ ਦੀ ਗੈਸ ਚੜਨ ਨਾਲ ਅਚਾਨਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਐਨੀ ਮਲਹਤੋਰਾ ਬੀਤੀ ਰਾਤ ਤਕਰੀਬਨ 8:30 ਵਜੇ ਨਹਾਉਣ ਲਈ ਘਰ ਵਿਚ ਬਣੇ ਬਾਥਰੂਮ ਵਿਚ ਗਈ, ਜਿਸ ਵਿਚ ਗੈਸ ਗੀਜ਼ਰ ਲੱਗਾ ਹੋਇਆ। ਤਕਰੀਬਨ ਅੱਧਾ ਘੰਟਾ ਜਦੋਂ ਲੜਕੀ ਬਾਹਰ ਨਾ ਆਈ ਤਾਂ ਪਰਿਵਾਰ ਨੇ ਆਵਾਜ਼ ਲਗਾਈ ਤਾਂ ਕੋਈ ਜਵਾਬ ਨਾ ਆਉਣ ਤਾਂ ਪਰਿਵਾਰ ਨੇ ਮੁਸ਼ੱਕਤ ਨਾਲ ਦਰਵਾਜ਼ਾ ਖੋਲਿਆ ਤਾਂ ਦੇਖਿਆ ਲੜਕੀ ਬਾਥਰੂਮ ਅੰਦਰ ਬੇਹੋਸ਼ ਪਈ ਸੀ, ਜਿਸ ਨੂੰ ਜਲਦ ਹੀ ਪਰਿਵਾਰ ਨੇ ਡਾਕਟਰੀ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਲੜਕੀ ਨੂੰ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਮੋਗਾ ਵਿਖੇ ਰੈਫਰ ਕਰ ਦਿੱਤਾ, ਜਿਥੇ ਉਸਦੀ ਮੌਤ ਹੋ ਗਈ।


Bharat Thapa

Content Editor

Related News