ਸਰਚ ਆਪਰੇਸ਼ਨ ਦੋਰਾਨ ਨਾਭਾ ਜੇਲ ਤੋਂ ਬਰਾਮਦ ਹੋਏ 12 ਮੋਬਾਇਲ

07/10/2020 2:23:22 AM

ਪਟਿਆਲਾ/ਨਾਭਾ, (ਬਲਜਿੰਦਰ, ਖੁਰਾਣਾ)- ਪਟਿਆਲਾ ਪੁਲਸ ਅਤੇ ਜੇਲ ਵਿਭਾਗ ਦੀ ਟੀਮ ਵੱਲੋਂ ਮੈਕਸੀਮਮ ਸਕਿਓਰਿਟੀ ਜੇਲ ਨਾਭਾ ਵਿਚ ਜੁਆਇੰਟ ਸਰਚ ਆਪਰੇਸ਼ਨ ਚਲਾਇਆ ਗਿਆ, ਜਿਸ ਵਿਚ ਸੁਪਰਡੈਂਟ, ਡੀ. ਐੱਸ. ਪੀ. ਨਾਭਾ ਅਤੇ ਐੱਸ. ਐੱਚ. ਓ. ਨਾਭਾ ਵੱਲੋਂ ਜਦੋਂ ਬੈਰਕ ਨੰ. 6 ਦੀ ਤਲਾਸ਼ੀ ਲਈ ਗਈ ਤਾਂ ਉੱਥੋਂ 12 ਮੋਬਾਇਲ, ਤਿੰਨ ਡੌਂਗਲਾਂ, 2 ਬੈਟਰੀਆਂ, 14 ਚਾਰਜ਼ਰ ਅਤੇ 8 ਹੈੱਡ ਫੋਨ ਬਰਾਮਦ ਹੋਏ। 

ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਪੁਲਸ ਨੂੰ ਸੂਚਨਾ ਮਿਲ ਰਹੀ ਸੀ ਕਿ ਜੇਲ ਵਿਚ ਕੁਝ ਮੋਬਾਇਲ ਫੋਨ ਵਰਕਿੰਗ ਵਿਚ ਹਨ। ਇਸ ਸੂਚਨਾ ਤੋਂ ਬਾਅਦ ਅਚਾਨਕ ਜੇਲ ਵਿਭਾਗ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਤਾਂ ਵੱਡੀ ਗਿਣਤੀ ਵਿਚ ਮੋਬਾਇਲ ਅਤੇ ਹੋਰ ਸਮਾਨ ਬਰਾਮਦ ਹੋਇਆ। ਸਿੱਧੂ ਨੇ ਦੱਸਿਆ ਕਿ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ ਦੇ ਅੰਦਰ ਇੰਨੀ ਵੱਡੀ ਗਿਣਤੀ ਵਿਚ ਮੋਬਾਇਲ ਅਤੇ ਹੋਰ ਸਮਾਨ ਕਿਵੇਂ ਪਹੁੰਚ ਗਿਆ। ਦੱਸਣਯੋਗ ਹੈ ਕਿ ਮੈਕਸੀਮਮ ਸਕਿਓਰਿਟੀ ਜੇਲ ਵਿਚ ਖਤਰਨਾਕ ਅਪਰਾਧੀ ਬੰਦ ਹਨ।

Bharat Thapa

This news is Content Editor Bharat Thapa