ਬਿਜਲੀ ਚੋਰਾਂ ਨੂੰ ਭੇਜੇ 12 ਕਰੋਡ਼ 36 ਲੱਖ ਪੈਨਲਟੀ ਦੇ ਨੋਟਿਸ

Sunday, Oct 07, 2018 - 07:14 AM (IST)

ਲੁਧਿਆਣਾ, (ਸਲੂਜਾ)- ਪਾਵਰਕਾਮ ਕੇਂਦਰੀ ਜ਼ੋਨ ਦੇ ਚੀਫ ਇੰਜੀਨੀਅਰ ਪਰਮਜੀਤ ਸਿੰਘ ਨੇ ਅੱਜ ਇਥੇ ਗੱਲ ਕਰਦਿਆਂ ਦੱਸਿਆ ਕਿ ਬਿਜਲੀ ਚੋਰੀ ਵਿਰੋਧੀ ਮੁਹਿੰਮ  ਤਹਿਤ ਵਿਭਾਗ ਦੇ ਪੱਛਮੀ, ਪੂਰਵੀ, ਸਬ ਅਰਬਨ ਤੇ ਖੰਨਾ ਸਰਕਲਾਂ ਅਧੀਨ ਪੈਂਦੇ ਇਲਾਕਿਆਂ ’ਚ ਵਿਸ਼ੇਸ਼ ਚੈਕਿੰਗ ਟੀਮਾਂ ਨੇ ਦਸਤਕ ਦੇ ਕੇ ਲਗਭਗ 78000 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਹੈ। ਚੀਫ ਇੰਜੀ. ਨੇ ਦੱਸਿਆ ਕਿ 8000 ਦੇ ਲਗਭਗ ਉਪਭੋਗਤਾ ਸਾਹਮਣੇ ਆਏ ਜੋ ਸਿੱਧੀ ਕੁੰਢੀ ਤੇ ਮੀਟਰ ਟੈਂਪਰਿਡ ਸਮੇਤ ਅਲੱਗ-ਅਲੱਗ ਤਰ੍ਹਾਂ ਦੇ ਗੈਰ ਕਾਨੂੰਨੀ ਢੰਗ ਨਾਲ ਬਿਜਲੀ ਚੋਰੀ ਕਰ ਕੇ ਵਿਭਾਗ ਨੂੰ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾ ਰਹੇ ਸਨ। ਇਨ੍ਹਾਂ ਨੂੰ 12 ਕਰੋਡ਼ 36 ਲੱਖ ਰੁਪਏ ਦੇ ਜੁਰਮਾਨੇ ਦੇ ਨੋਟਿਸ ਭੇਜਣ ਨਾਲ ਹੀ ਐਂਟੀ ਪਾਵਰ ਥੈਫਟ ਪੁਲਸ ਕੋਲ ਬਿਜਲੀ ਚੋਰੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬਿਜਲੀ ਚੋਰੀ ਦੇ ਮਾਮਲਿਆਂ ’ਚ ਹੁਣ ਤੱਕ 7 ਕਰੋਡ਼ 73 ਲੱਖ ਰੁਪਏ ਦੀ ਵਸੂਲੀ ਕਰ ਲਈ ਗਈ ਹੈ ਤੇ ਜੋ ਉਪਭੋਗਤਾ ਜੁਰਮਾਨਾ ਅਦਾ ਨਹੀਂ ਕਰਦਾ ਹੈ। ਉਨ੍ਹਾਂ  ਖਿਲਾਫ ਬਣਦੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਨੂੰ ਤੇਜ਼ੀ ਨਾਲ ਅਮਲ ’ਚ ਲਿਆਂਦਾ ਜਾਵੇਗਾ। 


Related News