ਨਸ਼ਿਆ ਵਿਰੁੱਧ 11 ਮੁਕੱਦਮੇ ਦਰਜ਼, 13 ਦੋਸ਼ੀ ਗ੍ਰਿਫਤਾਰ

12/09/2019 11:22:20 PM

ਮਾਨਸਾ, (ਮਿੱਤਲ)- ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ Zero Tolerance ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸ, ਐਸਟੀਐਫ. ਪੰਜਾਬ ਜੀ ਦੀਆਂ Guidelines ਅਨੁਸਾਰ ਜ਼ਿਲੇ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਨ੍ਹਾਂ ਦੀਆ ਗਤੀਵਿੱਧੀਆਂ ਨੂੰ ਵਾਚਿਆ ਜਾ ਰਿਹਾ ਹੈ। ਇਸ ਮੁਹਿੰਮ ਦੀ ਲੜੀ ਵਿੱਚ ਜ਼ਿਲਾ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ।  
1. ਮੁਕੱਦਮਾ ਨੰ:240/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ| ਬਰਾਮਦਗੀ: 1100 ਨਸ਼ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੋਸੀ:  ਸੋਮਾ ਰਾਣੀ ਪਤਨੀ ਚਰਨਜੀਤ ਸਿੰਘ ਵਾਸੀ ਖੀਵਾ ਖੁਰਦ (ਗ੍ਰਿਫਤਾਰ)
 ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋ ਦੌਰਾਨੇ ਗਸ਼ਤ ਦੋਸ਼ਣ ਸੋਮਾ ਰਾਣੀ ਨੂੰ ਕਾਬੂ ਕਰਕੇ ਉਸ ਪਾਸੋਂ 1100 ਨਸ਼ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਉਕਤ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ। ਇਹ ਦੋਸ਼ ਨਸ਼ਿਆ ਦਾ ਧੰਦਾ ਕਰਦੀ ਹੈ, ਜਿਸ ਵਿਰੁੱਧ ਪਹਿਲਾਂ ਵੀ 3 ਮੁਕੱਦਮੇ (ਮੁਕੱਦਮਾ ਨੰ:31/2019 ਅ/ਧ 22 ਐਨਡੀਪੀਐਸ ਐਕਟ ਥਾਣਾ ਧਨੌਲਾ (ਬਰਨਾਲਾ), ਮੁਕੱਦਮਾ ਨੰਬਰ 43/2019 ਅ/ਧ 22 ਐਨ.ਡੀ.ਪੀ.ਐਸ. ਐਕਟ ਥਾਣਾ ਧਨੌਲਾ (ਬਰਨਾਲਾ) ਅਤੇ ਮੁਕੱਦਮਾ ਨੰਬਰ 95/2019 ਅ/ਧ 22 ਐ.ਡੀ.ਪੀ.ਐਸ. ਐਕਟ ਥਾਣਾ ਭੀਖੀ) ਦਰਜ. ਰਜਿਸਟਰ ਹਨ ਜੋ ਹਾਲੇ ਅਦਾਲਤ ਵਿੱਚ ਚੱਲ ਰਹੇ ਹਨ ਅਤੇ ਇਹ ਦੋਸ਼ਣ ਜਮਾਨਤ ਪਰ ਹੈ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਇਹ ਨਸ਼ੀਲੀਆ ਗੋਲੀਆ ਹਰਿਆਣਾ ਪ੍ਰਾਂਤ ਦੇ ਨਾਮਲੂਮ ਵਿਆਕਤੀ ਪਾਸੋਂ 5300/-ਰੁਪਏ ਦੀਆ ਮੁੱਲ ਲਈਆ ਸੀ ਅਤੇ ਅੱਗੇ 7500/-ਰੁਪਏ ਦੀਆ ਵੇਚਣੀਆ ਸਨ| ਗ੍ਰਿਫਤਾਰ ਦੋਸ਼ਣ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਨਸ਼ੀਲੀਆ ਗੋਲੀਆ ਕਿਥੋ, ਕਿਸ ਪਾਸੋ ਲਿਆਦੀਆ ਸੀ ਅਤੇ ਅੱਗੇ ਕਿੱਥੇ ਵੇਚਣੀਆ ਸਨ|

2 ਮੁਕੱਦਮਾ ਨੰ:242/2019 ਅ/ਧ 22,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ|ਬਰਾਮਦਗੀ: 500 ਨਸ.ੀਲੀਆ ਗੋਲੀਆ ਦੋਸੀ:  1).ਗੁਰਚਰਨ ਸਿੰਘ ਉਰਫ ਸਕੱਤਰ ਪੁੱਤਰ ਗੁਰਦੇਵ ਸਿੰਘ ਵਾਸੀ ਮੌਜੌ ਖੁਰਦ (ਗ੍ਰਿਫਤਾਰ)
 2).ਰੇਸ਼ਮ ਸਿੰਘ ਪੁੱਤਰ ਰਾਮਾ ਸਿੰਘ ਵਾਸੀ ਮੌਜੌ ਖੁਰਦ(ਗ੍ਰਿਫਤਾਰ ਨਹੀ)
ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ.ਤ ਦੋਸ.ੀ ਗੁਰਚਰਨ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 500 ਨਸ.ੀਲੀਆ ਗੋਲੀਆ ਦੀ ਬਰਾਮਦਗੀ ਹੋਣ ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ| ਦੋਸ.ੀ ਦੀ ਮੁਢਲੀ ਪੁੱਛਗਿੱਛ ਤੇ ਅ/ਧ 29 ਐਨ.ਡੀ.ਪੀ.ਐਸ. ਐਕਟ ਦਾ ਵਾਧਾ ਕਰਕੇ ਰੇਸ.ਮ ਸਿੰਘ ਉਕਤ ਨੂੰ ਵੀ ਦੋਸ.ੀ ਨਾਮਜਦ ਕੀਤਾ ਗਿਆ ਹੈ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਕੇ ਮੁਕੱਦਮਾ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ| ਗ੍ਰਿਫਤਾਰ ਦੋਸ.ੀ ਨੂੰ ਅਦਾਲਤ ਵਿੱਚ ਪੇਸ. ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ|

3. ਮੁਕੱਦਮਾ ਨੰ:207/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ: 240 ਬੋਤਲਾਂ ਸ.ਰਾਬ ਠੇਕਾ, ਸੌਕੀਨ (ਹਰਿਆਣਾ) ਸਮੇਤ ਕਾਰ ਹੌਡਾ ਇਮੇਜ ਨੰ:ਐਚ.ਆਰ.16ਕਿਉ^ 2328
ਦੋਸੀ:  1).ਅਮਰੀਕ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੀਰਾਵਾਲੀ, ਜ਼ਿਲਾ ਹਿਸਾਰ, ਹਰਿਆਣਾ (ਗ੍ਰਿਫਤਾਰ)
 2).ਤੀਰਥ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੀਰਾਵਾਲੀ, ਜ਼ਿਲਾ ਹਿਸਾਰ, ਹਰਿਆਣਾ (ਗ੍ਰਿਫਤਾਰ)
ਪੁਲਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਨੇੜੇ ਰਮਦਿੱਤੇਵਾਲਾ ਚੌਕ ਮਾਨਸਾ ਉਕਤ ਦੋਨਾਂ ਦੋਸ਼ੀਆਂ ਨੂੰ ਕਾਰ ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋਂ 240 ਬੋਤਲਾ ਸ਼ਰਾਬ ਠੇਕਾ ਮਾਰਕਾ ਸੌਕੀਨ (ਹਰਿਅਣਾ) ਦੀ ਬਰਾਮਦਗੀ ਹੋਣ ਤੇ ਉਕਤ ਮੁਕੱਦਮਾ ਦਰਜ਼ ਰਜਿਸਟਰ ਕਰਵਾ ਕੇ ਕਾਰ ਨੂੰ ਕਬਜਾਂ ਪੁਲਿਸ ਵਿੱਚ ਲਿਆ ਗਿਆ| ਜਿਹਨਾ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾਂ ਨੇ ਇਹ ਸ਼ਰਾਬ ਹਰਿਆਣਾ ਪ੍ਰਾਂਤ ਤੋਂ 850/-ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਮੁੱਲ ਲਿਆਂਦੀ ਸੀ ਅਤੇ ਅੱਗੇ 1200/-ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਵੇਚਣੀ ਸੀ| ਗ੍ਰਿਫਤਾਰ ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ|
4. ਮੁਕੱਦਮਾ ਨੰ:343/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ|
ਬਰਾਮਦਗੀ: 370 ਨਸ਼ੀਲੀਆ ਗੋਲੀਆ ਮਾਰਕਾ ਅਲਪ੍ਰਾਜੋਲਮ
ਦੋਸੀ:  1).ਗਾਂਧੀ ਰਾਮ ਪੁੱਤਰ ਨੱਥੂ ਰਾਮ ਵਾਸੀ ਸਰਦੂਲਗੜ (ਗ੍ਰਿਫਤਾਰ)
 2).ਸੰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸਰਦੂਲਗੜ (ਗ੍ਰਿਫਤਾਰ)

5. ਮੁਕੱਦਮਾ ਨੰ:111/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੋਗਾ|
ਬਰਾਮਦਗੀ: 200 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ
ਦੋਸੀ:  ਬੰਟੀ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਉਭਾ (ਗ੍ਰਿਫਤਾਰ)

6. ਮੁਕੱਦਮਾ ਨੰ:241/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ|
ਬਰਾਮਦਗੀ: 60 ਨਸ.ੀਲੀਆ ਗੋਲੀਆ
ਦੋਸੀ:  ਗੁਰਪ੍ਰੀਤ ਕੌਰ ਪੁੱਤਰੀ ਮਿੱਡੂ ਸਿੰਘ ਵਾਸੀ ਭੀਖੀ (ਗ੍ਰਿਫਤਾਰ)

7. ਮੁਕੱਦਮਾ ਨੰ:345/2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ|
ਬਰਾਮਦਗੀ: 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ
ਦੋਸੀ:  ਰਾਜ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਸੰਘਾ (ਗ੍ਰਿਫਤਾਰ)

8. ਮੁਕੱਦਮਾ ਨੰ:211/2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬੁਢਲਾਡਾ|
ਬਰਾਮਦਗੀ: 1 ਕਿਲੋ 200 ਗ੍ਰਾਮ ਭੁੱਕੀ ਚੂਰਾਪੋਸਤ
ਦੋਸੀ:  ਜਗਦੀਸ ਦਾਸ ਪੁੱਤਰ ਸੁਰਜਨ ਦਾਸ ਵਾਸੀ ਬੁਢਲਾਡਾ (ਗ੍ਰਿਫਤਾਰ)

9. ਮੁਕੱਦਮਾ ਨੰ:173/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ|
ਬਰਾਮਦਗੀ: 24 ਬੋਤਲਾਂ ਸ.ਰਾਬ ਠੇਕਾ ਸਹਿਨਾਈ ਹਰਿਆਣਾ
ਦੋਸੀ:  ਅਜੈਬ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਬਰੇਟਾ (ਗ੍ਰਿਫਤਾਰ)

10. ਮੁਕੱਦਮਾ ਨੰ:433/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ|
ਬਰਾਮਦਗੀ: 9 ਬੋਤਲਾਂ ਸ.ਰਾਬ ਠੇਕਾ ਸਹਿਨਾਈ ਹਰਿਆਣਾ
ਦੋਸੀ:  ਕਰਨੈਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੋਲੇਵਾਲਾ (ਗ੍ਰਿਫਤਾਰ)

11. ਮੁਕੱਦਮਾ ਨੰ:122/2019 ਅ/ਧ 61/1/14 ਆਬਕਾਰੀ ਐਕਟ ਥਾਣਾ ਜੌੜਕੀਆਂ|
ਬਰਾਮਦਗੀ: 80 ਲੀਟਰ ਲਾਹਣ
ਦੋਸੀ:  ਜਗਸੀਰ ਸਿੰਘ ਉਰਫ ਮੱਖਣ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੰਮੇ ਕਲਾਂ (ਗ੍ਰਿਫਤਾਰ)

ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|


Bharat Thapa

Content Editor

Related News