100 ਗ੍ਰਾਮ ਅਫ਼ੀਮ ਸਮੇਤ ਦੋ ਕਾਬੂ

02/22/2018 6:07:42 PM


ਸ੍ਰੀ ਮੁਕਤਸਰ ਸਾਹਿਬ ( ਪਵਨ ਤਨੇਜਾ/ ਸੁਖਪਾਲ ਢਿੱਲੋਂ ) - ਮੁਕਤਸਰ ਦੇ ਪਿੰਡ ਕਰਮਗੜ ਨੇੜੇ 100 ਗ੍ਰਾਮ ਅਫੀਮ ਬਰਾਮਦ ਹੋਣ 'ਤੇ 2 ਵਿਅਕਤੀਆਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਕੰਮ ਜ਼ਿਲਾ ਪੁਲਸ ਮੁਖੀ ਸ਼ੁਸੀਲ ਕੁਮਾਰ, ਐੱਸ. ਪੀ. ਇਨਵੈਸਟੀਗੇਸ਼ਨ ਬਲਜੀਤ ਸਿੰਘ ਸਿੱਧੂ ਅਤੇ ਉਪ ਕਪਤਾਨ ਪੁਲਸ ਜਸਮੀਤ ਸਿੰਘ ਦੀ ਅਗਵਾਈ ਹੇਠ ਨਰਿੰਦਰ ਸਿੰਘ ਇੰਸਪੈਕਟਰ ਇੰਚਾਰਜ ਨਾਰਕੌਟੀਕ ਸੈੱਲ ਦੀ ਟੀਮ ਵੱਲੋਂ ਕੀਤਾ ਗਿਆ। 
ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਪਲਸਰ ਮੋਟਰਸਾਇਕਲ ਨੰਬਰ-ਪੀ. ਬੀ. 10 ਡੀ. ਐਚ-7365 ਸੀ, 'ਤੇ ਸਵਾਰ ਹੋ ਕੇ ਮਲੋਟ ਜਾ ਰਹੇ ਸਨ। ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਏ ਤੇ ਪਿੱਛੇ ਮੁੜਨ ਲੱਗੇ ਪਰ ਪੁਲਸ ਨੇ ਇਨ੍ਹਾਂ ਨੂੰ ਦਬੋਚ ਲਿਆ। ਪੁਲਸ ਵੱਲੋਂ ਇਨ੍ਹਾਂ ਦੀ ਤਲਾਸ਼ੀ ਲੈਣ 'ਤੇ 100 ਗ੍ਰਾਮ ਅਫ਼ੀਮ ਬਰਾਮਦ ਹੋਈ। ਉਕਤ ਵਿਅਕਤੀਆਂ ਦੀ ਪਛਾਣ ਰਜਿੰਦਰ ਕੁਮਾਰ ਪੁੱਤਰ ਪੁਨੀ ਰਾਮ ਪਿੰਡ ਚੰਨਣਖੇੜਾ ਅਤੇ ਸਾਜਨ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਨਿਵਾਸੀ ਚੰਨਣਖੇੜਾ ਵਜੋ ਹੋਈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।