ਪੈਰ ਤਿਲਕਣ ਕਾਰਨ ਸੇਮ ਨਾਲੇ ’ਚ ਡੁੱਬਿਆ 10 ਸਾਲਾ ਬੱਚਾ, ਭਾਲ ਜਾਰੀ

07/28/2022 10:56:04 AM

ਮਲੋਟ(ਸ਼ਾਮ ਜੁਨੇਜਾ) : ਮਲੋਟ ਉਪ ਮੰਡਲ ਦੇ ਪਿੰਡ ਮਿੱਡਾ ਵਿਖੇ 10 ਸਾਲਾਂ ਦੇ ਬੱਚੇ ਦੇ ਸੇਮ ਨਾਲੇ ਵਿਚ ਡੁੱਬ ਜਾਣ ਦੀ ਸੂਚਨਾ ਮਿਲੀ ਹੈ। ਬੱਚੇ ਦੀ ਭਾਲ ਲਈ ਗੋਤਾਖਰਾਂ ਦੀ ਮਦਦ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਮਿੱਡਾ ਤੋਂ ਮੋਹਲਾਂ ਜਾਂਦੇ ਸੇਮ ਨਾਲੇ ਵਿਚ ਇਕ ਗਰੀਬ ਪਰਿਵਾਰ ਦੇ 10 ਸਾਲਾ ਬੱਚੇ ਹਰਪ੍ਰੀਤ ਉਰਫ਼ ਕਾਕਾ ਪੁੱਤਰ ਬੂਟਾ ਰਾਮ ਦੇ ਡੁੱਬ ਜਾਣ ਦੀ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ 3 ਭਗੌੜੇ ਮੁਲਾਜ਼ਮ ਊਨਾ ਤੋਂ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਦੀਆਂ ਔਰਤਾਂ ਕੱਪੜੇ ਧੋ ਰਹੀਆਂ ਸਨ, ਨੇੜੇ ਸੇਮ ਨਾਲੇ ਦੀ ਪੱਟੜੀ ’ਤੇ ਇਹ ਬੱਚਾ ਖੇਡ ਰਿਹਾ ਸੀ, ਜਿਸ ਦਾ ਅਚਾਨਕ ਪੈਰ ਤਿਲਕਣ ਕਾਰਨ ਉਹ ਸੇਮ ਨਾਲੇ ਵਿਚ ਜਾ ਡਿੱਗਾ। ਔਰਤਾਂ ਵੱਲੋਂ ਰੌਲਾ ਪਾਏ ਜਾਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਬੱਚੇ ਨੂੰ ਪਾਣੀ ਵਿਚੋਂ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੇ ਪਰ ਸੇਮ ਨਾਲੇ ਵਿਚ ਪਾਣੀ ਜ਼ਿਆਦਾ ਮਾਤਰਾ ਵਿਚ ਹੋਣ ਕਾਰਨ ਬੱਚਾ ਪਾਣੀ ਵਿਚ ਡੁੱਬ ਗਿਆ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News