ਕਾਰ ਅਤੇ ਟਰੱਕ ਦੀ ਟੱਕਰ ’ਚ 1 ਦੀ ਮੌਤ

02/15/2020 7:35:59 PM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- ਕਾਰ ਅਤੇ ਟਰੱਕ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ ਹੋ ਗਈ। ਜਦੋਂਕਿ ਉਸ ਨਾਲ ਬੈਠੀ ਇਕ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਚੰਡੀਗਡ਼੍ਹ ਤੋਂ ਮੀਟਿੰਗ ’ਚ ਹਿੱਸਾ ਲੈ ਕੇ ਵਾਪਸ ਜਾ ਰਿਹਾ ਸੀ। ਜਦੋਂ ਉਹ ਬਰਨਾਲਾ ਦੇ ਖੁੱਡੀ ਪੁਲ ਮੋਗਾ ਰੋਡ ਨੇਡ਼ੇ ਪੁੱਜਾ ਤਾਂ ਉਸ ਦੀ ਕਾਰ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮ੍ਰਿਤਕ ਨੂੰ ਕਾਰ ’ਚੋਂ ਆਲੇ-ਦੁਆਲੇ ਦੇ ਲੋਕਾਂ ਨੇ ਬਡ਼ੀ ਮੁਸ਼ਕਲ ਨਾਲ ਬਾਹਰ ਕੱਢਿਆ। ਜ਼ਖਮੀ ਵਿਅਕਤੀ ਅਤੇ ਔਰਤ ਨੂੰ ਲੋਕ ਆਪਣੀ ਗੱਡੀ ’ਚ ਪਾ ਕੇ ਸਿਵਲ ਹਸਪਤਾਲ ਬਰਨਾਲਾ ਲੈ ਆਏ। ਜਿਥੇ ਉਕਤ ਕਾਰ ਚਾਲਕ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਜੇਬ ’ਚੋਂ ਇਕ ਆਧਾਰ ਕਾਰਡ ਮਿਲਿਆ, ਜਿਸ ’ਚ ਕਰਮਜੀਤ ਸਿੰਘ ਵਾਸੀ ਜਲਾਲ ਲਿਖਿਆ ਹੋਇਆ ਸੀ। ਜਦੋਂਕਿ ਜ਼ਖਮੀ ਔਰਤ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਬਾਹਰ ਰੈਫਰ ਕਰ ਦਿੱਤਾ।

Bharat Thapa

This news is Content Editor Bharat Thapa