2 ਮੋਟਰਸਾਈਕਾਂ ਦੀ ਟੱਕਰ ''ਚ 1 ਦੀ ਮੌਤ

03/19/2020 9:50:53 PM

ਸਾਹਨੇਵਾਲ/ਕੁਹਾੜਾ, (ਜ.ਬ.)- ਬੀਤੀ 15 ਮਾਰਚ ਦੀ ਸ਼ਾਮ ਨੂੰ ਇਕ ਮੋਟਰਸਾਈਕਲ ਚਾਲਕ ਵੱਲੋਂ ਕਥਿਤ ਲਾਪ੍ਰਵਾਹੀ ਨਾਲ ਦੂਸਰੇ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਕੇ ਜ਼ਖਮੀ ਕਰਨ ਤੋਂ ਬਾਅਦ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਪੀ. ਜੀ. ਆਈ. ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੂੰਮ ਕਲਾਂ ਦੀ ਪੁਲਸ ਨੇ ਮ੍ਰਿਤਕ ਵਿਅਕਤੀ, ਜਿਸ ਦੀ ਪਛਾਣ ਚਰਨ ਸਿੰਘ ਵਾਸੀ ਪਿੰਡ ਗੜ੍ਹੀ ਫਜ਼ਲ ਦੇ ਰੂਪ 'ਚ ਹੋਈ, ਦੇ ਬੇਟੇ ਸੁਰਜੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa