ਪਟਿਆਲਾ: ਦੁੱਧਨ ਸਾਧਾਂ ਵਿਖੇ ਸਿਹਤ ਮੰਤਰੀ ਵਲੋਂ ਹਸਪਤਾਲ ਦਾ ਕੀਤਾ ਗਿਆ ਦੌਰਾ

02/18/2020 6:00:12 PM

ਪਟਿਆਲਾ (ਬਖਸ਼ੀ): ਪਟਿਆਲਾ ਦੇ ਦੁੱਧਨ ਸਾਧਾਂ ਵਿਖੇ ਸਿਹਤ ਮੇਲੇ ਦੌਰਾਨ ਅੱਜ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵਲੋਂ ਇੱਥੋਂ ਦੇ ਹਸਪਤਾਲ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਇਸ ਸਬੰਧੀ ਗੱਲਬਾਤ ਦੌਰਾਨ ਮਰੀਜ਼ਾਂ ਨੇ ਦੱਸਿਆ ਕਿ ਸਿਹਤ ਮੰਤਰੀ ਦੇ ਆਉਣ ਕਾਰਨ ਉਨ੍ਹਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਅਤੇ ਡਾਕਟਰ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਰਕਾਰ ਲੋਕਾਂ ਲਈ ਕਿੰਨੀ ਕੁ ਵਚਨਬੱਧ ਹੈ। ਉੱਥੇ ਹੀ ਇਸ ਸੰਬੰਧੀ ਜਦੋਂ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਤਰ੍ਹਾਂ ਦੇ ਦੋਸ਼ਾਂ ਦਾ ਖੰਡਨ ਕੀਤਾ। ਇਸ ਮਾਮਲੇ 'ਤੇ ਸਫ਼ਾਈ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਓ. ਪੀ. ਡੀ. 'ਚ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ।

Shyna

This news is Content Editor Shyna