ਕਰੰਟ ਲੱਗਣ ਨਾਲ ਨਾਬਾਲਗ ਲੜਕੇ ਦੀ ਮੌਤ

06/06/2020 1:55:27 AM

ਗੁਰਦਾਸਪੁਰ,(ਹਰਮਨ)-ਪਿੰਡ ਸੋਹਲ ਵਿਖੇ ਦੁਕਾਨ 'ਤੇ ਲੈਂਟਰ ਪਾਉਣ ਮੌਕੇ ਲੱਗੇ ਕਰੰਟ ਕਾਰਨ ਇਕ ਨਾਬਾਲਗ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਲਈ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਨੇ ਇਸ ਮੌਤ ਲਈ ਸਬੰਧਤ ਠੇਕੇਦਾਰ ਅਤੇ ਬਿਲਡਿੰਗ ਦੀ ਉਸਾਰੀ ਕਰਵਾ ਰਹੇ ਵਿਅਕਤੀਆਂ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਅਮਨਦੀਪ ਉਰਫ ਮੰਨਾ ਦੇ ਪਿਤਾ ਸਤਪਾਲ ਪੁੱਤਰ ਰਤਨ ਚੰਦ ਵਾਸੀ ਸੋਹਲ ਨੇ ਦੱਸਿਆ ਕਿ ਉਸ ਦਾ ਲੜਕਾ 12 ਜਮਾਤ 'ਚ ਪੜਦਾ ਹੈ ਅਤੇ ਅਜੇ ਨਾਬਾਲਗ ਹੈ। ਇਕ ਵਿਅਕਤੀ ਉਸ ਨੂੰ ਪਿੰਡ ਨੇੜੇ ਦੁਕਾਨ ਦਾ ਲੈਂਟਰ ਪਾਉਣ ਲਈ ਪੈਸਿਆਂ ਦਾ ਲਾਲਚ ਦੇ ਕੇ ਕੰਮ ਕਰਵਾਉਣ ਲਈ ਲੈ ਗਿਆ। ਨਿਰਮਾਣ ਅਧੀਨ ਇਮਾਰਤ ਦੇ ਨੇੜਿਓਂ ਬਿਜਲੀ ਦੀਆਂ ਤਾਰਾਂ ਗੁਜ਼ਰਦੀਆਂ ਸਨ, ਜਿਨ੍ਹਾਂ ਦੀ ਲਪੇਟ 'ਚ ਆਉਣ ਕਾਰਨ ਉਸ ਦੇ ਪੁੱਤਰ ਦੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਦੀ ਮੌਤ ਲਈ ਉਕਤ ਵਿਅਕਤੀਆਂ ਦੀ ਲਾਪ੍ਰਵਾਹੀ ਜਿੰਮੇਵਾਰ ਹੈ ਕਿਉਂਕਿ ਉਨ੍ਹਾਂ ਨੇ ਬਿਜਲੀ ਦੀਆਂ ਤਾਰਾਂ ਨੇੜੇ ਇਮਾਰਤ ਦੀ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਲੈਂਟਰ ਪਾਉਣ ਮੌਕੇ ਬਿਜਲੀ ਸਪਲਾਈ ਬੰਦ ਨਹੀਂ ਕਰਵਾਈ। ਉਸ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐੱਸ. ਐੱਸ. ਪੀ. ਕੋਲੋਂ ਮੰਗ ਕੀਤੀ ਕਿ ਇਸ ਸਬੰਧੀ ਜਿੰਮੇਵਾਰ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।


Deepak Kumar

Content Editor

Related News