ਸਹੁਰਿਆਂ ਤੋਂ ਪ੍ਰੇਸ਼ਾਨ ਨੌਜਵਾਨ ਨੇ ਨਿਗਲਿਆ ਜ਼ਹਿਰ, ਮੌਤ

02/26/2020 6:55:31 PM

ਅੰਮ੍ਰਿਤਸਰ, (ਸੰਜੀਵ)- ਸਹੁਰਿਆਂ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰਨ ਦੇ ਮਾਮਲੇ ’ਚ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਨੌਜਵਾਨ ਨੂੰ ਮਰਨ ’ਤੇ ਮਜਬੂਰ ਕਰਨ ਦੇ ਦੋਸ਼ ’ਚ ਉਸ ਦੀ ਪਤਨੀ ਗਗਨਪ੍ਰੀਤ ਕੌਰ ਸਮੇਤ ਜਸਪਾਲ ਸਿੰਘ, ਮਨਪ੍ਰੀਤ ਕੌਰ ਤੇ ਨਿਰਮਲ ਸਿੰਘ ਵਾਸੀ ਫਤਾਹਪੁਰ ਵਿਰੁੱਧ ਕੇਸ ਦਰਜ ਕਰ ਕੇ ਉਕਤ ਮੁਲਜ਼ਮ ਜਸਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁਲਵੰਤ ਸਿੰਘ ਕੰਤਾ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਮਾਮਲੇ ’ਚ ਉਸ ਦਾ ਕਹਿਣਾ ਹੈ ਕਿ ਉਸ ਦੇ ਛੋਟੇ ਲਡ਼ਕੇ ਦੀਪਕ ਉਰਫ ਦੀਪੂ ਦਾ ਉਕਤ ਮੁਲਜ਼ਮ ਗਗਨਪ੍ਰੀਤ ਕੌਰ ਦੇ ਨਾਲ ਸਾਰੇ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਦੋਵਾਂ ’ਚ ਅਕਸਰ ਘਰੇਲੂ ਝਗਡ਼ਾ ਰਹਿੰਦਾ ਸੀ, ਜਿਸ ਕਾਰਣ 6 ਮਹੀਨੇ ਪਹਿਲਾਂ ਗਗਨਪ੍ਰੀਤ ਕੌਰ ਘਰ ਛੱਡ ਕੇ ਆਪਣੇ ਪੇਕੇ ਚਲੀ ਗਈ ਸੀ, ਜਿਸ ਨੇ ਆਪਣੇ ਪੇਕੇ ਜਾ ਕੇ ਉਸ ਦੇ ਲਡ਼ਕੇ ਵਿਰੁੱਧ ਥਾਣਾ ਵੂਮੈਨ ਸੈੱਲ ’ਚ ਸ਼ਿਕਾਇਤ ਦੇ ਦਿੱਤੀ ਸੀ। ਉਸ ਦਾ ਲਡ਼ਕਾ ਦੀਪਕ ਸਭ ਕੁਝ ਭੁੱਲ ਕੇ ਸਹੁਰੇ ਘਰੋਂ ਆਪਣੀ ਪਤਨੀ ਨੂੰ ਲੈਣ ਲਈ ਗਿਆ ਸੀ ਪਰ ਉੱਥੇ ਉਸਦੀ ਪਤਨੀ ਅਤੇ ਉਸਦੇ ਸਹੁਰੇ ਨੇ ਉਸ ਨੂੰ ਬੇਇੱਜ਼ਤ ਕਰ ਕੇ ਘਰੋਂ ਕੱਢ ਦਿੱਤਾ। ਪ੍ਰੇਸ਼ਾਨੀ ਦੇ ਹਾਲਤ ’ਚ ਉਹ ਘਰ ਪੁੱਜਾ। ਅੱਜ ਉਸ ਨੂੰ ਪਤਾ ਲੱਗਾ ਹੈ ਕਿ ਉਸ ਦੇ ਲਡ਼ਕੇ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਦੋਂ ਉਹ ਉਸ ਨੂੰ ਦੇਖਣ ਲਈ ਉੱਥੇ ਪੁੱਜਾ ਤਾਂ ਉਸ ਦਾ ਲਡ਼ਕਾ ਮਰ ਚੁੱਕਿਆ ਸੀ, ਜਿਸ ਨੇ ਮੁਲਜ਼ਮਾਂ ਦੇ ਜ਼ੁਲਮ ਕਾਰਣ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕੀਤੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News