ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

07/20/2020 2:12:43 AM

ਪੱਟੀ, (ਸੌਰਭ, ਰਮਨ)- ਪਿੰਡ ਭੱਗੂਪੁਰ ਦੇ ਨਵੀਂ ਬਣੀ ਪਾਈਪ ਫੈਕਟਰੀ ਨਜ਼ਦੀਕ ਮੋਟਰ ਸਾਈਕਲ ਸਵਾਰ ਵਿਅਕਤੀ ਦਾ ਕਾਰ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰ ਸਾਈਕਲ ਸਵਾਰ ਨੌਜਵਾਨ ਜੋ ਪੱਟੀ ਮੋੜ ਤੋਂ ਹਰੀਕੇ ਨੂੰ ਜਾ ਰਿਹਾ ਸੀ । ਜਦ ਉਹ ਪਿੰਡ ਭੁੱਗੂਪੁਰ ਨਜ਼ਦੀਕ ਨਵੀਂ ਬਣੀ ਪਾਈਪ ਫੈਕਟਰੀ ਕੋਲ ਪਹੁਚਿਆਂ ਤਾਂ ਪਿੱਛੋਂ ਆ ਰਹੀ ਚਿੱਟੇ ਰੰਗ ਦੀ ਸਵੀਫਟ ਕਾਰ ’ਚ ਸਵਾਰ ਵਿਅਕਤੀਆਂ ਨੇ ਉਕਤ ਮੋਟਰਸਾਈਕਲ ਸਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਡੀ. ਐੱਸ. ਪੀ. ਕੁਲਜਿੰਦਰ ਸਿੰਘ ਤੇ ਐੱਸ. ਐੱਚ. ਓ. ਹਰਪ੍ਰੀਤ ਸਿੰਘ ਪੁਲਸ ਪਾਰਟੀ ਸਣੇ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤਾ। ਕਤਲ ਹੋਣ ਵਾਲੇ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਪੁੱਤਰ ਪ੍ਰਕਾਸ ਸਿੰਘ (30) ਪਿੰਡ ਸ਼ਾਹਬੁੱਕਰ ਤਹਿਸੀਲ ਜੀਰਾ ਜ਼ਿਲਾ ਫਿਰੋਜ਼ਪੁਰ ਵਜੋਂ ਹੋਈ ਹੈ। ਕਤਲ ਹੋਣ ਦਾ ਮਾਮਲਾ ਪੁਰਾਣੀ ਰੰਜਿਸ ਦੱਸਿਆ ਜਾ ਰਿਹਾ ਹੈ।


Bharat Thapa

Content Editor

Related News