ਕੰਬਾਇਨ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

11/05/2019 9:08:50 PM

ਗੁਰਦਾਸਪੁਰ, (ਹਰਮਨਪ੍ਰੀਤ)— ਗੁਰਦਾਸਪੁਰ ਨੇੜਲੇ ਪਿੰਡ ਲਮੀਨ ਕਰਾਲ ਵਿਖੇ ਇਕ ਕੰਬਾਇਨ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਦੌਰਾਨ 30 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦੋਂ ਕਿ ਇਕ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਲਮੀਨ ਕਰਾਲ ਦਾ ਮੁਸ਼ਤਾਕ ਮਸੀਹ ਅਤੇ ਹਰਦੀਪ ਪੁੱਤਰ ਨਸੀਬ ਮਸੀਹ ਮੋਟਰਸਾਈਕਲ 'ਤੇ ਪਿੰਡ ਤੋਂ ਚਾਵੇ ਵੱਲ ਨੂੰ ਜਾਂਦੀ ਸੜਕ ਉਪਰ ਜਾ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਦੀ ਟੱਕਰ ਕੰਬਾਇਨ ਨਾਲ ਹੋ ਗਈ। ਜਿਸ ਦੌਰਾਨ ਹਰਦੀਪ ਦੀ ਮੌਤ ਹੋ ਗਈ ਜਦੋਂ ਕਿ ਮੁਸਤਾਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਇਸ ਸਬੰਧੀ ਪੁਲਸ ਵਲੋਂ ਬਿਆਨ ਦਰਜ ਕਰਕੇ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ।

KamalJeet Singh

This news is Content Editor KamalJeet Singh