ਚਿੱਟੇ ਸਮੇਤ ਔਰਤ ਕਾਬੂ

02/03/2020 9:15:12 PM

ਪਠਾਨਕੋਟ, (ਸ਼ਾਰਦਾ)- ਕਾਂਗਡ਼ਾ ਦੇ ਐੱਸ. ਪੀ. ਵਿਮੁਕਤ ਰੰਜਨ ਦੇ ਨਿਰਦੇਸ਼ਾਂ ’ਤੇ ਨਸ਼ੇ ਦੇ ਖਿਲਾਫ਼ ਚਲਾਈ ਮੁਹਿੰਮ ਤਹਿਤ ਡਮਟਾਲ ਪੁਲਸ ਵੱਲੋਂ ਇਕ ਔਰਤ ਨੂੰ ਕਾਬੂ ਕਰ ਕੇ ਉਸ ਕੋਲੋਂ ਤਲਾਸ਼ੀ ਦੌਰਾਨ 11.53 ਗ੍ਰਾਮ ਚਿੱਟਾ ਬਰਮਾਦ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰੀਸ਼ ਗੁਲੇਰੀਆ ਨੇ ਦੱਸਿਆ ਕਿ ਕਾਬੂ ਕੀਤੀ ਗਈ ਔਰਤ ਦੀ ਪਹਿਚਾਣ ਆਸ਼ਾ ਪਤਨੀ ਮਿਥੁਨ ਚੋਪਡ਼ਾ ਵਾਸੀ ਛੰਨੀ ਬੇਲੀ (ਹਿ.ਪ੍ਰ.) ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Bharat Thapa

This news is Content Editor Bharat Thapa