ਵਿਆਹੁਤਾ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ, ਸਹੁਰਾ ਅਤੇ ਸੱਸ ਖ਼ਿਲਾਫ਼ ਮਾਮਲਾ  ਦਰਜ

04/23/2022 10:28:36 AM

ਗੁਰਦਾਸਪੁਰ (ਹੇਮੰਤ) : ਪੁਰਾਣਾ ਸ਼ਾਲਾ ਪੁਲਸ ਨੇ ਵਿਆਹੁਤਾ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ ਅਤੇ ਸਹੁਰੇ ਵਿਰੁੱਧ ਧਾਰਾ 498ਏ, 323 ਤਹਿਤ ਮਾਮਲਾ ਦਰਜ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ .ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਨਜੋਤ ਪੁਤਰੀ ਨਰੇਸ਼ ਕੁਮਾਰ ਨਿਵਾਸੀ ਪਿੰਡ ਛੀਨਾਬੇਟ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਵਿਆਹ 10 ਮਾਰਚ 2018 ਨੂੰ ਮਨਦੀਪ ਸਿੰਘ ਪੁੱਤਰ ਕ੍ਰਿਸ਼ਨ ਦੇਵ ਨਿਵਾਸੀ ਪਿੰਡ ਭੈਣੀ ਮੀਲਮਾਂ ਨਾਲ ਹੋਇਆ ਸੀ ਅਤੇ ਉਸਦਾ ਇੱਕ ਮੁੰਡਾ ਵੀ ਹੈ।

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸਦੇ ਪਤੀ, ਸਹੁਰੇ ਅਤੇ ਸੱਸ ਰਾਜ ਕੁਮਾਰੀ ਨੇ ਉਸਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਹੇਜ ਵਿੱਚ ਗੱਡੀ ਦੀ ਮੰਗ ਕਰਦੇ ਸਨ। ਸਹੁਰੇ ਪਰਿਵਾਰ ਨੇ ਉਸ ਨੂੰ 10-8-2021 ਨੂੰ ਮਾਰ ਕੁੱਟ ਕੇ ਜ਼ਖ਼ਮੀ ਕਰ ਦਿੱਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪ ਪੁਲਸ ਕਪਤਾਨ ਦੀਨਾਨਗਰ ਦੁਆਰਾ ਕਰਨ ਉਪਰੰਤ ਦਿੱਤੀ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਵਿਆਹੁਤਾ ਦੇ ਪਤੀ, ਸਹੁਰੇ ਅਤੇ ਸੱਸ  ਵਿਰੁੱਧ ਮਾਮਲਾ ਦਰਜ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਪਾਕਿਸਤਾਨ ਦੇ ਪਿੰਡ ਮਿੱਠੀ ’ਚ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ


rajwinder kaur

Content Editor

Related News