ਅੰਦਰੂਨੀ ਸ਼ਹਿਰ ’ਚ ਬਣਨ ਵਾਲੀਅਾਂ ਗ਼ੈਰ-ਕਾਨੂੰਨੀ ਬਿਲਡਿੰਗਾਂ ਦਾ ਜ਼ਿੰਮੇਵਾਰ ਕੌਣ?

01/21/2019 4:31:42 AM

ਅੰਮ੍ਰਿਤਸਰ,   (ਰਮਨ)-  ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਬਣ ਰਹੀਅਾਂ ਗ਼ੈਰ-ਕਾਨੂੰਨੀ ਬਿਲਡਿੰਗਾਂ ’ਤੇ ਨਕੇਲ ਕੱਸਣ ਲਈ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਨੇ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ, ਉਥੇ ਹੀ ਉਨ੍ਹਾਂ ਨੇ ਕਈ ਵਾਰ ਐੱਮ. ਟੀ. ਪੀ. ਵਿਭਾਗ ਨਾਲ ਬੈਠਕਾਂ ਕਰਨ ਦੇ ਨਾਲ ਹੋਟਲ ਮਾਲਕਾਂ ਨੂੰ ਨਿਰਦੇਸ਼ ਵੀ ਦਿੱਤੇ ਸਨ ਕਿ ਕਿਸੇ ਗ਼ੈਰ-ਕਾਨੂੰਨੀ ਬਿਲਡਿੰਗ ਵਿਚ ਇਕ ਵੀ ਇੱਟ ਨਹੀਂ ਲੱਗਣੀ ਚਾਹੀਦੀ ਪਰ ਉਨ੍ਹਾਂ ਦੇ ਹੁਕਮਾਂ ਦੀਅਾਂ ਸ਼ਰੇਆਮ ਧੱਜੀਆਂ ਉਡਾਈਅਾਂ ਜਾ ਰਹੀਅਾਂ ਹਨ। ਇਸ ਲਈ ਅੰਦਰੂਨੀ ਸ਼ਹਿਰ ’ਚ ਬਣਨ ਵਾਲੀਆਂ ਬਿਲਡਿੰਗਾਂ ਨੂੰ ਲੈ ਕੇ ਜ਼ਿੰਮੇਵਾਰ ਕੌਣ ਹੈ?  ਆਰ. ਟੀ. ਆਈ. ਐਕਟੀਵਿਸਟ ਰਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ  ਪਹਿਲਾਂ 2012 ਵਿਚ 185 ਹੋਟਲਾਂ ਨੂੰ ਲੈ ਕੇ ਹਾਈ ਕੋਰਟ ਵਿਚ ਮਾਮਲਾ ਸੀ, ਜੋ ਕਿ ਅੱਜ 400 ਦੇ ਲਗਭਗ ਹੋ ਗਿਆ ਹੈ। ਅੰਦਰੂਨੀ ਇਲਾਕਿਆਂ ’ਚ ਪੁਰਾਣੇ ਘਰਾਂ ਦੀਆਂ ਛੱਤਾਂ ਡਿੱਗਣ ਕੰਢੇ ਹਨ, ਜਿਨ੍ਹਾਂ ਨੂੰ ਬਿਨਾਂ ਆਗਿਆ ਦੇ ਨਹੀਂ ਬਣਾ ਸਕਦੇ ਪਰ ਹੋਟਲਾਂ ਦੀ ਉਸਾਰੀ ਅਜੇ ਵੀ ਜਾਰੀ ਹੈ।