ਖ਼ਰਾਬ ਕਣਕ ਦੀਆਂ ਭਰੀਆਂ ਜਾ ਰਹੀਆਂ ਸਨ ਬੋਰੀਆਂ, ਹੋਇਆ ਪਰਦਾਫ਼ਾਸ਼

08/21/2021 4:19:58 PM

ਅੰਮ੍ਰਿਤਸਰ (ਇੰਦਰਜੀਤ):  ਫੂਡ ਸਪਲਾਈ ਵਿਭਾਗ ਦੇ ਲੋਹਾਰਕਾ ਰੋਡ ਸਥਿਤ ਸਰਕਾਰੀ ਗੋਦਾਮਾਂ ’ਚ ਵਿਭਾਗ ਦੇ ਲੋਕਾਂ ਵਲੋਂ ਸੜੀ ਹੋਈ ਕਣਕ ਦੀਆਂ ਬੋਰੀਆਂ ਪੈਕ ਕੀਤੀਆਂ ਜਾ ਰਹੀਆਂ ਸਨ। ਇਸ ਦੌਰਾਨ ਸਮਾਜ ਸੇਵੀ ਕਾਰਜਕਰਤਾ ਵਰੁਣ ਸਰੀਨ ਨੇ ਉੱਥੇ ਆਪਣੀ ਹਾਜ਼ਰੀ ’ਚ ਇਸ ਧਾਂਦਲੀ ਦਾ ਭਾਂਡਾਫੋੜ ਕੀਤਾ। ਇਸ ’ਚ ਲਗਭਗ 20 ਹਜ਼ਾਰ ਬੋਰੀਆਂ ਅਨਾਜ ਦੀਆਂ ਭਰੀਆਂ ਜਾ ਰਹੀ ਸੀ, ਜਿਨ੍ਹਾਂ ਦੀ ਕੀਮਤ ਲਗਭਗ ਸਵਾ ਕਰੋੜ ਰੁਪਏ ਬਣਦੀ ਹੈ। ਇਸ ਸਬੰਧ ’ਚ ਫੂਡ ਸਪਲਾਈ ਵਿਭਾਗ ਦੇ ਸਹਾਇਕ ਜ਼ਿਲ੍ਹਾ ਅਧਿਕਾਰ ਮੋਹਨ ਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਇੰਸਪੈਕਟਰ ਨੇ ਸੂਚਨਾ ਦਿੱਤੀ ਸੀ ਕਿ ਗੋਦਾਮ ’ਚ ਕੁੱਝ ਕਣਕ ਖ਼ਰਾਬ ਹੋ ਰਹੀ ਹੈ। ਇਸ ਲਈ ਕਣਕ ਨੂੰ ਸਾਫ਼ ਕੀਤਾ ਜਾ ਰਿਹਾ ਸੀ ਤਾਂਕਿ ਖ਼ਰਾਬ ਕਣਕ ਸਹੀ ਅਨਾਜ ਨੂੰ ਖ਼ਰਾਬ ਨਾ ਕਰ ਸਕੇ। ਸਾਡੀ ਇਸ ਅਨਾਜ ਨੂੰ ਸਪਲਾਈ ਕਰਨ ਦੀ ਕੋਈ ਮੰਸ਼ਾ ਨਹੀਂ। 

Shyna

This news is Content Editor Shyna