ਹਰੀਕੇ ਦਰਿਆ ''ਚ ਘਟਿਆ ਪਾਣੀ ਦਾ ਪੱਧਰ ਪਰ ਹਥਾੜ ਖੇਤਰ ''ਚ ਅਜੇ ਵੀ ਹਾਲਾਤ ਡਾਵਾਂਡੋਲ

08/30/2023 8:16:06 PM

ਹਰੀਕੇ ਪੱਤਣ (ਲਵਲੀ) : ਹਰੀਕੇ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹਰੀਕੇ ਹੈੱਡ ਵਰਕਸ ਡਾਊਨ ਸਟਰੀਮ ਨੂੰ ਛੱਡੇ 2 ਲੱਖ 84 ਹਜ਼ਾਰ ਕਿਊਸਿਕ ਪਾਣੀ ਨਾਲ ਹਰੀਕੇ ਨੇੜੇ ਪਿੰਡ ਘੜੁੰਮ ਅਤੇ ਸਭਰਾ ਦੇ ਵਿਚਾਲੇ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਦਰਜਨਾਂ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਸਨ, ਹੁਣ ਜਿੱਥੇ ਧਾਰਮਿਕ ਜਥੇਬੰਦੀਆਂ, ਲੋਕਾਂ ਤੇ ਪਿੰਡ ਵਾਸੀਆਂ ਦੇ ਸਹਿਯੋਂਗ ਨਾਲ ਇਸ ਬੰਨ੍ਹ ਨੂੰ ਪੂਰ ਦਿੱਤਾ ਗਿਆ, ਉਥੇ ਇਸ ਬੰਨ੍ਹ 'ਤੇ ਆਵਾਜਾਈ ਚਾਲੂ ਹੋ ਗਈ ਹੈ। ਇਸ ਬੰਨ੍ਹ ਨੂੰ ਮਜ਼ਬੂਤ ਕਰਨ 'ਚ ਸੇਵਾ ਲਗਾਤਾਰ ਜਾਰੀ ਹੈ। ਹੁਣ ਭਾਵੇਂ ਹਥਾੜ ਖੇਤਰ ਦੇ ਲੋਕਾਂ ਨੇ ਪਾਣੀ ਰੁਕ ਜਾਣ ਕਾਰਨ ਰਾਹਤ ਦਾ ਸਾਹ ਲਿਆ ਹੈ ਪਰ ਜਿੰਨਾ ਚਿਰ ਪਾਣੀ ਦੀ ਨਿਕਾਸੀ ਨਹੀਂ ਹੁੰਦੀ, ਓਨਾ ਚਿਰ ਕਿਸਾਨ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖਣ ਲਈ ਮਜਬੂਰ ਕਰਦੇ ਨੇ ਖਾਲਿਸਤਾਨੀ

ਹਥਾੜ ਖੇਤਰ ਦੇ ਲੋਕਾਂ ਲਈ ਜਿੱਥੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਮਸੀਹਾ ਬਣੇ ਹੋਏ ਹਨ, ਉਥੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਚੇਅਰਮੈਨ ਦਿਲਬਾਗ ਸਿੰਘ ਵੱਲੋਂ ਰੋਜ਼ਾਨਾ ਉਨ੍ਹਾਂ ਨਾਲ ਸੰਪਰਕ ਕਰਕੇ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਫ਼ਸਲਾਂ ਪਾਣੀ 'ਚ ਡੁੱਬੀਆਂ ਹੋਣ ਕਾਰਨ ਖਰਾਬ ਹੋ ਗਈਆਂ ਹਨ ਪਰ ਘਰ ਡੁੱਬ ਜਾਣ ਕਾਰਨ ਲੋਕ ਬਹੁਤ ਚਿੰਤਤ ਹਨ। ਉਨ੍ਹਾਂ ਦੱਸਿਆ ਕਿ ਕਈ ਲੋਕਾਂ ਦੇ ਘਰ ਤਾਂ ਹੜ੍ਹ ਦੀ ਮਾਰ ਹੇਠਾਂ ਆ ਗਏ ਹਨ। ਇਸ ਸਬੰਧੀ ਹਰੀਕੇ ਹੈੱਡ ਵਰਕਸ ਦੇ ਵਿਭਾਗ ਤੋਂ ਪ੍ਰਾਪਤ ਕੀਤੀ ਜਾਣਕਾਰੀ ਹਰੀਕੇ ਦਰਿਆ ਦੇ ਪਾਣੀ ਦਾ ਪੱਧਰ ਹਰ ਰੋਜ਼ ਘਟ ਰਿਹਾ ਹੈ, ਜਦ ਕਿ ਅੱਜ 1 ਲੱਖ 8 ਹਜ਼ਾਰ 480 ਕਿਊਸਿਕ ਪਾਣੀ ਨੋਟ ਕੀਤਾ ਗਿਆ, ਜਦ ਕਿ ਡਾਊਨ ਸਟਰੀਮ ਨੂੰ 84002 ਕਿਊਸਿਕ ਪਾਣੀ ਛੱਡਿਆ ਰਿਹਾ ਹੈ। ਵਿਭਾਗ ਨੇ ਦੱਸਿਆ ਕਿ ਪਾਣੀ ਦਾ ਪੱਧਰ ਹਰ ਰੋਜ਼ ਘਟ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh