ਵਿਜੈ ਸਿੰਗਲਾ ’ਤੇ ਰਿਸ਼ਵਤਖੋਰੀ ਦਾ ਮਾਮਲਾ ਦਰਜ ਹੋਣ ’ਤੇ ਰਾਜਕੁਮਾਰ ਵੇਰਕਾ ਨੇ ‘ਆਪ’ ’ਤੇ ਕੱਸਿਆ ਤੰਜ

05/24/2022 5:32:25 PM

ਅੰਮ੍ਰਿੰਤਸਰ (ਗੁਰਿੰਦਰ ਸਾਗਰ) : ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਕੈਬਨਿਟ ਦੇ ਮੰਤਰੀ ਵਿਜੇ ਸਿੰਗਲਾ ਨੂੰ ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸੀ, ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੀਡੀਓ ਜਾਰੀ ਕਰਕੇ ਦਿੱਤੀ ਹੈ। ਮੁੱਖ ਮੰਤਰੀ ਦੀ ਵੀਡੀਓ ਤੋਂ ਬਾਅਦ ਵਿਰੋਧੀਆਂ ਨੇ ਲਗਾਤਾਰ ‘ਆਪ’ ਸਰਕਾਰ ’ਤੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ। ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਡਾ.ਰਾਜ ਕੁਮਾਰ ਵੇਰਕਾ ਨੇ ਵੀ ‘ਆਪ’ ਸਰਕਾਰ ’ਤੇ ਤੰਜ ਕੱਸਦੇ ਹੋਏ ਨਿਸ਼ਾਨਾ ਵਿੰਨ੍ਹਿਆ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੇ ਮੰਤਰੀਆਂ ਨੂੰ ਕੋਈ ਹੱਕ ਨਹੀਂ ਕਿ ਉਹ ਰਿਸ਼ਵਤ ਮੰਗਣ, ਕਿਉਂਕਿ ਪੰਜਾਬ ਵਿਚੋਂ ਰਿਸ਼ਵਤ ਮੰਗਣ ਦਾ ਕੰਮ ਤਾਂ ਅਰਵਿੰਦ ਕੇਜਰੀਵਾਲ ਦੀ ਟੀਮ ਨੇ ਸੰਭਾਲਿਆ ਹੋਇਆ ਹੈ। ਰਾਜਕੁਮਾਰ ਵੇਰਕਾ ਨੇ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਦੱਸਣ ਕਿ ਕੇਜਰੀਵਾਲ ਕੋਲ ਲੱਖਾਂ ਰੁਪਏ ਦੇ ਹਿਸਾਬ ਨਾਲ ਪੈਸਾ ਇਕੱਠਾ ਹੋ ਰਿਹਾ ਹੈ, ਜੋ ਕਿੱਥੋ ਆ ਰਿਹਾ ਹੈ? ਚੋਣਾਂ ’ਚ ਕੇਜਰੀਵਾਲ ਕਰੋੜਾਂ ਰੁਪਏ ਦੇ ਹਿਸਾਬ ਨਾਲ ਪੈਸਾ ਖ਼ਰਚ ਕਰ ਰਹੇ ਹਨ, ਉਹ ਸਾਰਾ ਪੈਸਾ ਕਿਥੋਂ ਆ ਰਿਹਾ ਹੈ, ਇਸ ਬਾਰੇ ਵੀ ਦੱਸਣ। ਵੇਰਕਾ ਨੇ ਕਿਹਾ ਕਿ ਰਿਸ਼ਵਤਖੋਰੀ ਦੇ ਮਾਮਲੇ ’ਚ ਫੜੇ ਗਏ ਵਿਜੈ ਸਿੰਗਲਾ ਤਾਂ ਸਿਰਫ਼ ਇਕ ਛੋਟੀ ਮੱਛੀ ਦੀ ਤਰ੍ਹਾਂ ਹਨ, ਜਦਕਿ ਕੇਜਰੀਵਾਲ ਦਾ ਤਾਂ ਸਾਰਾ ਤਾਲਾਬ ਹੀ ਗੰਦਾ ਹੈ।


rajwinder kaur

Content Editor

Related News