ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸੋਨੀ ਦੇ ਫਾਰਮ ਹਾਊਸ ਤੇ ਹੋਟਲ ਦੀ ਜਾਂਚ

01/31/2023 10:50:49 AM

ਅੰਮ੍ਰਿਤਸਰ (ਇੰਦਰਜੀਤ/ਅਵਧੇਸ਼)- ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਫਾਰਮ ਹਾਊਸ ਅਤੇ ਹੋਰ ਥਾਵਾਂ ’ਤੇ ਮੁਲਾਂਕਣ ਲਈ ਕਾਰਵਾਈ ਕੀਤੀ ਹੈ। ਇਸ ਲਈ ਵਿਜੀਲੈਂਸ ਬਿਊਰੋ ਵੱਲੋਂ ਚੰਡੀਗੜ੍ਹ ਤੋਂ ਵਿਸ਼ੇਸ ਤੌਰ ’ਤੇ ਤਕਨੀਕੀ ਟੀਮ ਭੇਜੀ ਗਈ ਸੀ।

ਇਹ ਵੀ ਪੜ੍ਹੋ- ਭੂਆ-ਫੁੱਫੜ ਦੀ ਦਰਿੰਦਗੀ, ਮਾਸੂਮ ਭਤੀਜੇ ਦੇ ਕੁੱਟ-ਕੱਟ ਪਾਈਆਂ ਲਾਸਾਂ, ਔਖੇ ਵੇਲੇ ਚੌਂਕੀਦਾਰ ਨੇ 'ਫੜੀ ਬਾਂਹ'

ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਫਾਰਮ ਹਾਊਸ, ਹੋਟਲ ਅਤੇ ਇਕ ਗੋਦਾਮ ਦੀ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਟੀਮ ਫ਼ਾਰਮ ਹਾਊਸ ਅਤੇ ਹੋਟਲ ਵਿਚ ਪਹੁੰਚੀ ਅਤੇ ਹੁਣ ਤੱਕ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਕ-ਦੋ ਦਿਨ ਹੋਰ ਲੱਗ ਸਕਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਆਮਦਨ ਤੋਂ ਵੱਧ ਆਮਦਨ ਦੇ ਇਸ ਮਾਮਲੇ ਸਬੰਧੀ ਪਿਛਲੀ ਜਾਂਚ ਦੌਰਾਨ ਉਨ੍ਹਾਂ ਆਪਣੀ ਬੈਂਕਾਂ ਦੀ ਸਟੇਟਮੈਂਟ ਦਿੱਤੀ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਜਾਇਦਾਦ ਪਾਈ ਗਈ ਤਾਂ ਉਸ ਦਾ ਵੀ ਮੁਲਾਂਕਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਛੱਤ ਤੋਂ ਟਪਕਿਆ ਪਾਣੀ, ਸਹੂਲਤਾਂ ਤੋਂ ਸੱਖਣੀ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਏਅਰਲਾਈਨਜ਼

ਵਰਨਣਯੋਗ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਿਰੁੱਧ ਪਿਛਲੇ ਮਹੀਨਿਆਂ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਦੇ ਆਧਾਰ ’ਤੇ ਇਸ ਦੀ ਜਾਂਚ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਨੂੰ ਮਿਲੀ ਸੀ। ਇਸ ਜਾਂਚ ਵਿਚ ਸ਼ਾਮਲ ਹੋਣ ਲਈ ਸਾਬਕਾ ਉਪ ਮੁੱਖ ਮੰਤਰੀ ਬਿਊਰੋ ਦਫਤਰ ਪੁੱਜੇ, ਜਿੱਥੇ ਵਿਜੀਲੈਂਸ ਬਿਊਰੋ ਵੱਲੋਂ 3 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਓ. ਪੀ. ਸੋਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਸਬੰਧੀ ਕਰੀਬ 35 ਸਵਾਲਾਂ ਦੀ ਸੂਚੀ ਦਿੱਤੀ ਗਈ। ਬਿਊਰੋ ਵੱਲੋਂ ਦਿੱਤੇ ਸਮੇਂ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਆਪਣਾ ਜਵਾਬ ਵਿਜੀਲੈਂਸ ਬਿਊਰੋ ਨੂੰ ਭੇਜ ਦਿੱਤਾ ਸੀ। ਇੱਕ ਨਵੇਂ ਵਿਕਾਸ ਵਿੱਚ, ਵਿਜੀਲੈਂਸ ਬਿਊਰੋ ਦੀ ਟੀਮ ਹੁਣ ਮੁਲਾਂਕਣ ਅਤੇ ਤਸਦੀਕ ਵਿੱਚ ਰੁੱਝੀ ਹੋਈ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan