ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ

09/22/2020 1:00:26 PM

ਪਠਾਨਕੋਟ (ਅਦਿੱਤਿਆ) : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਕੇਵਲ ਸਿੰਘ ਸਿੱਧੂ, ਰਾਜੀਵ‌ ਮਲਹੋਤਰਾ ਆਦਿ ਨੇ ਐਲਾਨ ਕੀਤਾ ਕਿ ਭਾਰਤ ਸਰਕਾਰ ਵਲੋਂ ਜੋ ਕਿਸਾਨ ਮਾਰੂ ਆਰਡੀਨੈਂਸਾ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਨੇ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ, ਉਸ ਦਾ ਪੁਰਜੋਰ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮਾਰੂ ਆਰਡੀਨੈਂਸ ਨੂੰ ਜਦੋਂ ਤੱਕ ਭਾਰਤ ਸਰਕਾਰ ਵਾਪਸ ਨਹੀਂ ਲੈਂਦੀ ਉਨਾ ਸਮਾਂ ਉਹ ਪੰਜਾਬ ਦੇ ਅੰਨਦਾਤਾ ਕਿਸਾਨ ਨਾਲ ਡੱਟ ਕੇ ਖੜ੍ਹੇ ਰਹਿਣਗੇ।  

ਇਹ ਵੀ ਪੜ੍ਹੋ :  ਗੁੰਡਾਗਰਦੀ: ਫਤਿਹ ਗੈਂਗ ਵਲੋਂ ਅਗਵਾ ਨੌਜਵਾਨ 'ਤੇ ਬੇਤਹਾਸ਼ਾ ਤਸ਼ੱਦਦ, ਵੀਡੀਓ ਬਣਾ ਕੀਤੀ ਵਾਇਰਲ

ਸੱਚਰ ਅਤੇ ਮਹਾਜਨ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਕਿਸਾਨੀ ਨੂੰ ਪੂੰਜੀਪਤੀਆਂ ਦੇ ਹੱਥ ਦੇਣ ਦਾ ਫ਼ੈਸਲਾ ਕਰ ਲਿਆ ਸੀ, ਜਿਸ ਦੀਆਂ ਮੁੱਖ ਉਦਾਹਰਣਾਂ ਭਾਰਤ ਸੰਚਾਰ ਨਿਗਮ, ਰੇਲਵੇ, ਬਿਜਲੀ, ਏਅਰ ਲਾਈਨ ਆਦਿ ਅਦਾਰਿਆਂ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨਾ ਸ਼ਾਮਲ ਹੈ। ਆਗੂਆਂ ਨੇ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾ ਅਤੇ ਕਿਰਤੀ ਕਾਮਿਆਂ ਨੂੰ ਸੱਦਾ ਦਿੱਤਾ ਕਿ ਇਕੱਲੇ-ਇਕੱਲੇ ਇਨ੍ਹਾਂ ਸਰਕਾਰਾਂ ਦਾ ਜ਼ੁਲਮ ਸਹਿਣ ਦੀ ਬਜਾਏ ਇਕ ਤਕੜਾ ਪਲੇਟ ਫਾਰਮ ਉਸਾਰੀਏ ਤਾਂ ਜੋ ਕਿਸਾਨਾਂ, ‌ਮੁਲਾਜ਼ਮਾਂ, ਮਜਦੂਰਾਂ ਅਤੇ ਕਿਰਤੀ ਕਾਮਿਆਂ ਨੂੰ ਕੁਝ ਚੁਣੀਂਦੇ ਪੂੰਜੀਪਤੀਆਂ ਦੀ ਕਠਪੁਤਲੀ ਬਣਾਉਣ ਦੇ ਸਰਕਾਰਾਂ ਦੇ ਮਨਸੂਬਿਆਂ ਨੂੰ ਠੱਲ ਪਾਈ ਜਾ ਸਕੇ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ: ਪੈਰ ਮਾਰ ਕੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ


Baljeet Kaur

Content Editor

Related News