ਵੈਟਨਰੀ ਇੰਸਪੈਕਟਰਜ ਦੀ ਭਰਤੀ ’ਤੇ ਜਾਰੀ ਕੀਤਾ ਪੱਤਰ ਵਾਪਸ ਲਵੇ ਪੰਜਾਬ ਸਰਕਾਰ: ਸੱਚਰ, ਬੜੀ, ਮਹਾਜ਼ਨ

01/20/2021 4:54:13 PM

ਪਠਾਨਕੋਟ (ਆਦਿਤਿਆ, ਰਾਜਨ) - ਅੱਜ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ‌ ਸੱਚਰ, ਜਸਵਿੰਦਰ ਬੜੀ‌, ਰਾਜੀਵ‌ ਮਲਹੋਤਰਾ, ਕਿਸ਼ਨ ਚੰਦਰ‌ ਮਹਾਜ਼ਨ ਮਨਦੀਪ ਸਿੰਘ‌ ਗਿਲ ,ਜਗਰਾਜ‌ ਸਿੰਘ ਟੱਲੇਵਾਲ, ਦਲਜੀਤ ਸਿੰਘ ਰਾਜਾਤਾਲ, ਗੁਰਦੀਪ ਸਿੰਘ ਬਾਸੀ ਆਦਿ ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ। ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਵੀਂ ਹੋ ਰਹੀ ਭਰਤੀ ’ਤੇ ਭਾਰਤ ਸਰਕਾਰ ਵੱਲੋਂ ਦਿੱਤੇ ਗ‌ਏ ਪੇ-ਕਮਿਸ਼ਨ ਨੂੰ ਲਾਗੂ ਕਰਕੇ ਪੰਜਾਬ ਸਰਕਾਰ ਆਪਣਾ‌ 17 ਜੁਲਾਈ 2020 ਦਾ ਨਵੀਂ ਭਰਤੀ ’ਤੇ ਜਾਰੀ ਕੀਤਾ ਪੱਤਰ ਵਾਪਿਸ ਲਵੇ। 

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ

ਇਸ ਮੌਕੇ ਸ੍ਰੀ ਗੁਰਦੀਪ ਸਿੰਘ ਬਾਸੀ ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਹੈ ਕਿ ਵੈਟਨਰੀ ਇੰਸਪੈਕਟਰਾਂ ਦੀ ਬੇਸਿਕ ਪੇਅ ਦਾ, ਜੋ ਚਾਰਟ ਜਾਰੀ ਕੀਤਾ ਹੈ, ਅਤਿ ਨਿਰਾਸ਼ਾਜਨਕ ਹੈ। ਇਸ ਚਾਰਟ ਦਾ ਵੈਟਨਰੀ ਇੰਸਪੈਕਟਰ‌ ਐਸੋਸੀਏਸ਼ਨ ਪੂਰਜੋਰ ਵਿਰੋਧ ਕਰਦੀ ਹੈ ਅਤੇ 17 ਜੁਲਾਈ 2020 ਦਾ ਲੈਟਰ ਪੰਜਾਬ ਸਰਕਾਰ ਨੂੰ ਵਾਪਿਸ ਲੈਣ ਲ‌ਈ ਪੂਰਜੋਰ ਬੇਨਤੀ ਕਰਦੀ ਹੈ।  

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

rajwinder kaur

This news is Content Editor rajwinder kaur