ਵੈਟਨਰੀ ਇੰਸਪੈਕਟਰ ਜਸਬੀਰ ਸਿੰਘ ਨੂੰ ਐਲਾਨਿਆਂ ਜਾਵੇ ਕੋਰੋਨਾ ਯੋਧਾ, ਪਰਿਵਾਰ ਨੂੰ ਮਿਲੇ ਵਿੱਤੀ ਸਹਾਇਤਾ

09/27/2020 10:33:32 PM

ਪਠਾਨਕੋਟ: ਕੋਵਿਡ-19 ਦੌਰਾਣ ਪਸੂ ਪਾਲਕਾਂ ਦੀ ਦਿਨ-ਰਾਤ ਸੇਵਾ ਕਰਨ ਵਾਲਾ ਜਸਬੀਰ ਸਿੰਘ ਜੱਸ ਵੈਟਨਰੀ ਇੰਸਪੈਕਟਰ ਵੀ ਆਖਿਰ ਕੋਰੋਨਾ ਤੋਂ ਜੰਗ ਹਾਰ ਕੇ ਆਕਾਲ ਚਲਾਣਾ ਕਰ ਗਿਆ ਜੰਡਿਆਲਾ ਗੁਰੂ ਇਲਾਕੇ ਦੇ ਪਸੂ ਪਾਲਕਾਂ ਦੇ ਪਸੂਆਂ ਦੀ ਦਿਨ-ਰਾਤ ਸੇਵਾ ਕਰਨ ਵਾਲਾ ਬਹਾਦਰ ਯੋਧਾ ਕੋਵਿਡ-19 ਦੌਰਾਣ ਨਿਡਰ ਹੋ ਕਿ ਆਪਣੀ ਡਿਊਟੀ ਕਰਦਾ ਰਿਹਾ ਤੇ ਪਸੂਆਂ 'ਚ ਹਰੇਕ ਤਰਾਂ ਦੀ ਵੈਕਸੀਨੇਸ਼ਨ, ਗਰਭਦਾਨ ਦੇ ਟੀਕੇ ਗਾਵਾ ਅਤੇ ਮੱਝਾ ਨੂੰ ਲਾਉਣਾ, ਬੀਮਾਰ ਪਸੂਆਂ ਦਾ ਇਲਾਜ਼ ਕਰਨਾ ਵਿਭਾਗ ਦੇ ਬਾਕੀ ਕੰਮ ਬੇ-ਝਿਜਕ ਕਰਦਾ ਰਿਹਾ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਰਾਜੀਵ  ਮਲਹੋਤਰਾ, ਗੁਰਦੀਪ ਸਿੰਘ ਬਾਸੀ, ਹਰਪਰੀਤ ਸਿੰਘ ਸਿੱਧੂ, ਜਗਸੀਰ ਸਿੰਘ ਖਿਆਲਾ, ਮਨਦੀਪ ਸਿੰਘ ਗਿੱਲ ਨੇ ਪੰਜਾਬ ਸਰਕਾਰ ਖਾਸ ਕਰਕੇ ਮਾਣਯੋਗ ਮੰਤਰੀ ਪਸੂ ਪਾਲਣ ਵਿਭਾਗ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਜਸਬੀਰ ਸਿੰਘ ਵੈਟਨਰੀ ਇੰਸਪੈਕਟਰ ਨੂੰ ਕੋਰੋਨਾ ਯੋਧਾ ਐਲਾਨ ਕਰ ਪਰਿਵਾਰ ਨੂੰ 50 ਲੱਖ ਦੀ ਵਿੱਤੀ ਸਹਾਇਤਾ ਤਰੁੰਤ ਦਿਤੀ ਜਾਣੀ ਚਾਹੀਦੀ ਹੈ। 


Bharat Thapa

Content Editor

Related News