ਪਸ਼ੂ ਹਸਪਤਾਲਾਂ ’ਚ ਲਗਾਏ ਗਏ ਕੈਂਪ ’ਚ 200 ਲੋਕਾਂ ਨੂੰ ਲੱਗੇ ਕੋਰੋਨਾ ਦੇ ਟੀਕੇ

06/19/2021 4:51:36 PM

ਪਠਾਨਕੋਟ (ਅਦਿੱਤਿਆ, ਰਾਜਨ) - ਅੱਜ ਪਸ਼ੂ ਹਸਪਤਾਲ ਵਿੱਚ ਕੋਰੋਨਾ ਵੈਕਸੀਨ ਦੇ ਨੋਡਲ ਅਫ਼ਸਰ ਡਾਕਟਰ ਉਮ ਪ੍ਰਕਾਸ ਵਿੱਗ ਦੀ ਅਗਵਾਈ ਹੇਠ ਮੈਡਮ ਰਜ਼ਨੀ ਅਤੇ ਮੈਡਮ‌ ਗੀਤਾ ਦੀਆਂ ਟੀਮਾਂ ਨੇ ਆਪਣੇ ਕੰਮ ਨੂੰ ਨਿਰਵਿਘਨ ਜਾਰੀ ਰੱਖਦੇ ਹੋਏ ਸ਼ਹਿਰ ਪਠਾਨਕੋਟ ਅਤੇ ਆਸ-ਪਾਸ ਦੇ 200 ਵਸਨੀਕਾਂ ਦਾ ਟੀਕਾਕਰਨ ਕੀਤਾ‌। ਇਸ ਦੌਰਾਨ ਡਾ. ਓ.ਪੀ. ਵਿੱਗ ਨੇ ਵਿਦੇਸ਼ ਜਾਣ ਵਾਲੇ ਵਿਅਕਤੀਆਂ ਨੂੰ ਜਗਰੂਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ 30 ਦਿਨਾਂ ਬਾਅਦ ਦੂਜੀ ਖੁਰਾਕ ਲਗਾਈ ਲਾਜ਼ਮੀ ਹੋਵੇਗੀ। 

ਪੜ੍ਹੋ ਇਹ ਵੀ ਖ਼ਬਰ - ...ਤੇ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆ ਹੀ ਗਈ ਲਾਲੀ ਮਜੀਠੀਆ ਦੀ ਯਾਦ

ਉਨ੍ਹਾਂ ਕਿਹਾ ਕਿ ਇਸ ਮੌਕੇ 18 ਤੋਂ 44 ਸਾਲ ਤੱਕ ਦੇ ਵਸਨੀਕਾਂ ਨੂੰ 60 ਖੁਰਾਕਾਂ ਕੋਵਾਸੀਲਡ ਅਤੇ ਕੁਵੈਕਸੀਨ 140 ਖੁਰਾਕਾਂ ਲਗਾਈਆਂ ਗ‌ਈਆਂ। ਇਸ ਮੌਕੇ ਸਿਹਤ ਵਿਭਾਗ ਵੱਲੋਂ ਮੈਡਮ ਰਜ਼ਨੀ ਮੈਡਮ ਰਿਤਿਕਾ ਮੈਡਮ ਨਿਸ਼ਾ, ਮੈਡਮ ਗੀਤਾ ਕੰਪਿਊਟਰ ਅਧਿਆਪਕਾ ਅਨੂੰ, ਨੇਹਾ,ਰਕੇਸ਼ ਕੁਮਾਰ ਅਤੇ ਵੈਟਰਨਰੀ ਇੰਸਪੈਕਟਰ ਸਾਜ਼ਨ ਸ਼ਰਮਾ ਆਦਿ ਸਟਾਫ ਮੈਂਬਰ ਹਾਜ਼ਰ ਸਨ। ਇਹ ਜਾਣਕਾਰੀ ਮੀਡੀਆ ਨੂੰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਸਿਹਤ ਵਿਭਾਗ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

rajwinder kaur

This news is Content Editor rajwinder kaur