ਮਾਲਕੀ ਜ਼ਮੀਨ 'ਤੇ ਸਿਆਸਤ ਦੇ ਜ਼ੋਰ ਨਾਲ ਜ਼ਬਰਦਸਤੀ ਪਾਇਆ ਰਾਹ

07/18/2020 6:24:56 PM

ਵਲਟੋਹਾ (ਬਲਜੀਤ ਸਿੰਘ) : ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਤੂਤਾਂ ਵਿਖੇ ਇੱਕ ਗਰੀਬ ਕਿਸਾਨ ਦੀ ਜ਼ਮੀਨ 'ਚ ਜ਼ਬਰਦਸਤੀ ਸਿਆਸਤ ਦੇ ਜ਼ੋਰ ਨਾਲ ਰਸਤਾ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਬਲਦੇਵ ਸਿੰਘ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਕੁਝ ਵਿਅਕਤੀ ਹਨ, ਜੋ ਕਿ ਸਿਆਸੀ ਪਹੁੰਚ ਰੱਖਦੇ ਹਨ ਅਤੇ ਉਨ੍ਹਾਂ ਵਲੋਂ ਆਪਣੀ ਦਸ ਏਕੜ ਜ਼ਮੀਨ ਵੇਚੀ ਗਈ ਸੀ। ਉਸ ਜ਼ਮੀਨ 'ਚੋਂ ਕੁਝ ਜ਼ਮੀਨ ਘਟਦੀ ਸੀ ਜਿਸ ਦਾ ਮੁੱਖ ਕਾਰਨ ਇਹ ਸੀ ਕਿ ਉਨ੍ਹਾਂ ਦੀ ਜ਼ਮੀਨ 'ਚੋਂ ਸਰਕਾਰੀ ਸੜਕ ਲੰਘਦੀ ਸੀ। ਇਸ ਤੋਂ ਬਾਅਦ ਉਸ ਜ਼ਮੀਨ ਦੇ ਮਾਲਕ ਨੇ ਆਪਣੀ ਜ਼ਮੀਨ ਪੂਰੀ ਕਰਨ ਲਈ ਸਰਕਾਰੀ ਸੜਕ ਦੀ ਜਗ੍ਹਾ ਨੂੰ ਛੱਡ ਕੇ ਸਿਆਸਤ ਦੇ ਜ਼ੋਰ ਨਾਲ ਕਈ ਸਾਲਾਂ ਤੋਂ ਬਣੇ ਕੱਚੇ ਰਸਤੇ ਨੂੰ ਪੁਰਾਣੀ ਜਗ੍ਹਾ ਤੋਂ ਢਾਹ ਕੇ ਸਾਡੀ ਮਾਲਕੀ ਜ਼ਮੀਨ ਚਾਰ ਕਨਾਲ ਛੇ ਮਰਲਿਆਂ ਵਿੱਚ ਪਾ ਦਿੱਤਾ। ਜਦ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤਾਂ ਉਕਤ ਵਿਅਕਤੀ ਸਾਨੂੰ ਸਿਆਸਤ ਦੇ ਜ਼ੋਰ ਕਦੇ ਥਾਣੇ ਫੜਾ ਦਿੰਦੇ ਅਤੇ ਕਦੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ। ਹੁਣ ਇਹ ਵਿਅਕਤੀ ਸਾਡੀ ਜ਼ਮੀਨ 'ਚ ਪਾਏ ਕੱਚੇ ਰਸਤੇ 'ਤੇ ਸਰਕਾਰੀ ਇੱਟਾਂ ਲਾਉਣ ਲੱਗੇ ਤਾਂ ਇਨ੍ਹਾਂ ਨੂੰ ਰੋਕਣ ਲਈ ਅਸੀਂ ਕੋਰਟ ਵਿਚੋਂ ਸਟੇਅ ਲੈ ਆਂਦਾ ਪਰ ਉਕਤ ਵਿਅਕਤੀਆਂ ਨੇ ਕੋਰਟ ਦੇ ਆਰਡਰਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਲਲਕਾਰੇ ਮਾਰਦੇ ਹੋਏ ਕਹਿਣ ਲੱਗੇ ਅਸੀਂ ਨਹੀਂ ਮੰਨਦੇ ਕਿਸੇ ਸਟੇਟ ਆਰਡਰ ਨੂੰ ਅਸੀਂ ਤਾਂ ਇਸੇ ਹੀ ਰਸਤੇ ਤੇ ਇੱਟਾਂ ਲਾਉਣੀਆਂ ਹਨ। ਇਸ ਤੋਂ ਬਾਅਦ ਅਸੀਂ ਪੁਲਸ ਚੌਕੀ ਤੂਤ ਅਤੇ ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਪੀੜਤਾ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸ. ਐੱਸ. ਪੀ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਜੋ ਕਿ ਜ਼ਬਰਦਸਤੀ ਸਾਡੀ ਜ਼ਮੀਨ ਵਿਚ ਰਸਤਾ ਕੱਢ ਰਹੇ ਹਨ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ।  

ਇਹ ਵੀ ਪੜ੍ਹੋਂ : ਸ਼ਰਮਨਾਕ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਨੌਜਵਾਨਾਂ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਿਨਾਹ

ਇਸ ਸਬੰਧੀ ਜਦੋਂ ਪੁਲਸ ਚੌਕੀ ਤੂਤ ਦੇ ਇੰਚਾਰਜ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਕੱਚੇ ਰਸਤੇ ਦਾ ਬਲਦੇਵ ਸਿੰਘ ਵਲੋਂ ਸਟੇਅ ਲਿਆ ਗਿਆ ਹੈ ਅਤੇ ਜੋ ਵੀ ਕੋਰਟ ਦੇ ਹੁਕਮ ਹੋਣਗੇ ਉਸ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਤਦ ਤੱਕ ਇਸ ਕੱਚੇ ਰਸਤੇ ਉੱਪਰ ਕੋਈ ਵੀ ਇੱਟਾਂ ਨਹੀਂ ਲਾਵੇਗਾ


Baljeet Kaur

Content Editor

Related News