ਪ੍ਰਮੋਦ ਤਿਆਗੀ ਨੇ ਸੁਣੀਆਂ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ

01/11/2019 3:38:52 PM

ਵਲਟੋਹਾ (ਬਲਜੀਤ ਸਿੰਘ) : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਸੀਨੀਅਰ ਕਾਂਗਰਸੀ ਆਗੂ ਬਾਬਾ ਮਨਾਰ ਸਿੰਘ ਮਾਨੀ ਦੀ ਯੋਗ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਆਲ ਇੰਡੀਆ ਰਾਜੀਵ ਗਾਂਧੀ ਮੰਚ ਕਾਂਗਰਸ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ 'ਚ ਦਿੱਲੀ ਤੋਂ ਉਚੇਚੇ ਤੌਰ 'ਤੇ ਨੈਸ਼ਨਲ ਪ੍ਰਧਾਨ ਪ੍ਰਮੋਦ ਤਿਆਗੀ ਅਤੇ ਵਾਈਸ ਪ੍ਰਧਾਨ ਗੁਰਮੀਤ ਚੌਹਾਨ ਤੇ ਬਾਬਾ ਸੱਜਣ ਸਿੰਘ ਪਹੁੰਚੇ। ਇਸ ਮੌਕੇ ਨੈਸ਼ਨਲ ਪ੍ਰਧਾਨ ਪ੍ਰਮੋਦ ਤਿਆਗੀ ਵਲੋਂ ਪਿੰਡ ਠੱਠੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਨੂੰ ਮੌਕੇ 'ਤੇ ਹੀ ਹੱਲ ਕੀਤਾ। 

ਇਸ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਕਿਉਂਕਿ ਦੇਸ਼ 'ਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਸ ਮੌਕੇ ਆਲ ਇੰਡੀਆ ਰਾਜੀਵ ਗਾਂਧੀ ਮੰਚ ਦੇ ਨੈਸ਼ਨਲ ਸੈਕਟਰੀ ਮੇਜਰ ਸਿੰਘ,ਚਮਕੌਰ ਸਿੰਘ ਮੁਕਤਸਰ,ਪੰਜਾਬ ਪ੍ਰਧਾਨ ਬੀ.ਸੀ.ਸੈੱਲ. ਦੇਸ ਰਾਜ ਆਦਿ ਹਾਜ਼ਰ ਸਨ।


Baljeet Kaur

Content Editor

Related News