ਫਾਰਮੇਸੀ ਅਫਸਰਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ : ਬਲਬੀਰ ਸਿੱਧੂ

02/14/2020 12:43:18 AM

ਅੰਮ੍ਰਿਤਸਰ, (ਦਲਜੀਤ)— ਪੰਜਾਬ ਰਾਜ ਫਾਰਮੇਸੀ ਆਫਿਸਰਜ਼ ਐਸੋਸੀਏਸ਼ਨ ਦਾ ਵਫਦ ਨਰਿੰਦਰ ਮੋਹਨ ਸ਼ਰਮਾ ਦੀ ਅਗਵਾਈ 'ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਦਫਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਸੈਕਟਰ-34 ਏ ਵਿਖੇ ਮਿਲਿਆ। ਮੀਟਿੰਗ 'ਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਅਵਨੀਤ ਕੌਰ, ਡਾ. ਰੀਟਾ ਭਾਰਦਵਾਜ ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਪੰਜਾਬ, ਡਾ. ਬਲਵਿੰਦਰ ਸਿੰਘ, ਰਜਿੰਦਰ ਸਿੰਘ ਅਤੇ ਹਰਕੇਸ਼ ਚੰਦ ਸ਼ਰਮਾ, ਓ. ਐੱਸ. ਡੀ. ਸਿਹਤ ਮੰਤਰੀ ਪੰਜਾਬ, ਨਛੱਤਰ ਸਿੰਘ ਸਿੱਧੂ ਸੁਪਰਡੈਂਟ ਅਮਲਾ-5 ਸ਼ਾਖਾ ਅਤੇ ਗੁਰਪ੍ਰੀਤ ਸਿੰਘ ਸ਼ਾਮਿਲ ਸਨ।

ਸੂਬਾ ਜਨਰਲ ਸਕੱਤਰ ਰਵਿੰਦਰ ਲੁਥਰਾ ਨੇ ਦੱਸਿਆ ਕਿ ਅੱਜ ਦੇ ਇਸ ਵਫਦ ਵਿਚ ਫਾਰਮੇਸੀ ਅਫਸਰਾਂ ਦੀਆਂ ਮੰਗਾਂ ਜਿਵੇਂ ਸਿਹਤ ਵਿਭਾਗ 'ਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਰੈਗੂਲਰ ਤੌਰ 'ਤੇ ਭਰਨਾ, ਫਾਰਮੇਸੀ, ਸੀਨੀਅਰ ਫਾਰਮੇਸੀ ਅਤੇ ਚੀਫ ਫਾਰਮੇਸੀ ਅਫਸਰਾਂ ਦੀਆਂ 442 ਅਸਾਮੀਆਂ ਦੀ ਰਚਨਾ ਕਰਨਾ, ਜੇਲ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨਾ, ਸਮੂਹ ਸਿਹਤ ਸੰਸਥਾਵਾਂ ਨੂੰ ਸਪਲਾਈ ਹੋਣ ਵਾਲੀਆਂ ਦਵਾਈਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ, ਨੈਸ਼ਨਲ ਹੈਲਥ ਪਾਲਿਸੀ 2017 ਅਨੁਸਾਰ ਫਾਰਮੇਸੀ ਅਫਸਰਾਂ ਨੂੰ ਬ੍ਰਿਜ ਕੋਰਸ 'ਚ ਸ਼ਾਮਿਲ ਕਰਨਾ, ਹਰਿਆਣਾ, ਯੂ. ਪੀ. ਅਤੇ ਉੱਤਰਾਖੰਡ ਦੀ ਤਰਜ਼ 'ਤੇ ਸੂਬਾ ਪੱਧਰ 'ਤੇ ਡਿਪਟੀ ਡਾਇਰੈਕਟਰ ਫਾਰਮੇਸੀ ਦੀ ਅਸਾਮੀ ਦੀ ਰਚਨਾ ਕਰਨਾ ਆਦਿ ਦਾ ਹੱਲ ਕਰਨਾ। ਇਨ੍ਹਾਂ ਮੰਗਾਂ 'ਤੇ ਸਿਹਤ ਮੰਤਰੀ ਨਾਲ ਵਿਸਥਾਰਪੂਰਵਕ ਅਤੇ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ। ਉਨ੍ਹਾਂ ਇਨ੍ਹਾਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਲਦ ਹੀ ਹੱਲ ਕਰ ਕੇ ਲਾਗੂ ਕਰਨ ਦਾ ਭਰੋਸਾ ਦਿੱਤਾ।

ਰਵਿੰਦਰ ਲੁਥਰਾ ਨੇ ਦੱਸਿਆ ਕਿ ਉਪਰੋਕਤ ਮੰਗਾਂ ਲਾਗੂ ਹੋਣ ਨਾਲ ਜਿਥੇ ਫਾਰਮੇਸੀ ਅਫਸਰਾਂ ਨੂੰ ਵਧੇ ਬੋਝ ਤੋਂ ਰਾਹਤ ਮਿਲੇਗੀ, ਉਥੇ ਲੋਕਾਂ ਨੂੰ ਵੀ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣਗੀਆਂ। ਵਫਦ 'ਚ ਰਾਜ ਕੁਮਾਰ ਸ਼ਰਮਾ, ਸੁਖਵਿੰਦਰਪਾਲ ਸ਼ਰਮਾ, ਕੁਲਭੂਸ਼ਨ ਸਿੰਗਲਾ, ਸੁਨੀਲ ਦੱਤ ਸ਼ਰਮਾ, ਸੀਸ਼ਨ ਕੁਮਾਰ, ਬਲਰਾਜ ਸਿੰਘ ਆਦਿ ਆਗੂ ਹਾਜ਼ਰ ਸਨ।


KamalJeet Singh

Content Editor

Related News